- Advertisement -
ਅੱਜ-ਨਾਮਾ
ਵਧਦੀ ਗਰਮੀ ਦੀ ਦਿਨੋ-ਦਿਨ ਮਾਰ ਜਾਵੇ,
ਲੱਗੇ ਬਿਜਲੀ ਦੇ ਲੱਗਣ ਫਿਰ ਕੱਟ ਮੀਆਂ।
ਬਾਹਲੀ ਔਖ ਕਈ ਮੰਨ ਰਹੇ ਸ਼ਹਿਰ ਵਾਲੇ,
ਕਹਿੰਦੇ ਗਰਮੀ ਤੇ ਕੱਢੀ ਜਾਏ ਵੱਟ ਮੀਆਂ।
ਰੋਂਦੇ ਏਨੇ ਨਹੀਂ ਪਿੰਡਾਂ ਵੱਲ ਰਹਿਣ ਵਾਲੇ,
ਔਖਾ ਬੇਸ਼ੱਕ ਲੰਘਾਉਣ ਉਹ ਝੱਟ ਮੀਆਂ।
ਕੰਮਾਂ ਕਾਰਾਂ ਨੂੰ ਛੱਡਣ ਹੈ ਬਹੁਤ ਮੁਸ਼ਕਲ,
ਮਰਗੇ-ਮਰਗੇ ਦੀ ਲਾਉਣ ਨਾ ਰੱਟ ਮੀਆਂ।
ਅਗਲੇ ਡੰਗ ਦੀ ਰੋਟੀ ਦਾ ਫਿਕਰ ਜਿਸ ਨੂੰ,
ਡੰਗਰ-ਵੱਛੇ ਦੇ ਚਾਰੇ ਲਈ ਫਿਕਰ ਮੀਆਂ।
ਤੁਰਿਆ ਕੋਹਲੂ ਦੇ ਬੈਲ ਦੇ ਵਾਂਗ ਰਹਿੰਦਾ,
ਗਰਮੀ ਸਰਦੀ ਦੇ ਕਰੇ ਨਾ ਜ਼ਿਕਰ ਮੀਆਂ।
-ਤੀਸ ਮਾਰ ਖਾਂ
ਜੂਨ 26, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -