- Advertisement -
ਅੱਜ-ਨਾਮਾ
ਲੱਗੇ ਲੜਨ ਹਰਿਆਣੇ ਵਿੱਚ ਸਿੱਖ ਆਗੂ,
ਆਪਸ ਵਿੱਚ ਆ ਲੱਗੀ ਪਈ ਜੰਗ ਭਾਈ।
ਮਸਲਾ ਸਿੱਖੀ ਦਾ ਖਾਸ ਕੁਝ ਜਾਪਦਾ ਨਹੀਂ,
ਸਾਰੇ ਈ ਕਰਦੇ ਪ੍ਰਧਾਨੀ ਲਈ ਮੰਗ ਭਾਈ।
ਇੱਕ ਨੂੰ ਮਿਲੇ ਤਾਂ ਦੂਜਾ ਨਾ ਸਹਿਣ ਜੋਗਾ,
ਕਰਦੀ ਚੌਧਰ ਦੀ ਭੁੱਖ ਜਿਹੀ ਤੰਗ ਭਾਈ।
ਆਖਿਆ ਧੜੇ ਫਿਰ ਇੱਕ ਸੀ ਕੌੜ ਖਾ ਕੇ,
ਕਰ ਦਿਉ ਬਣੀ ਕਮੇਟੀ ਇਹ ਭੰਗ ਭਾਈ।
ਇਹੀ ਅਕਲ ਸੀ ਤਾਂ ਪਹਿਲਾਂ ਸੋਚ ਛੱਡਦੇ,
ਦਿੱਲੀ ਵੰਨੀਂ ਕਿਉਂ ਲਾਈ ਸੀ ਦੌੜ ਭਾਈ।
ਜਿੱਤ ਲਿਆ ਕੇਸ ਤਾਂ ਲੜੇ ਪ੍ਰਧਾਨੀਆਂ ਤੋਂ,
ਚੱਲ ਪਏ ਝੁੱਗਾ ਕਰਾਉਣ ਨੂੰ ਚੌੜ ਭਾਈ।
-ਤੀਸ ਮਾਰ ਖਾਂ
ਦਸੰਬਰ 25, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -