- Advertisement -
ਅੱਜ-ਨਾਮਾ
ਲੱਗਾ ਕਰਫਿਊ, ਕਣਕ ਤਿਆਰ ਹੋ ਗਈ,
ਫਿਕਰਾਂ ਵਿੱਚ ਹੈ ਪਿਆ ਕਿਰਸਾਨ ਮੀਆਂ।
ਪਹਿਲਾਂ ਬਹੁਤ ਕੁਵੇਲੇ ਸਨ ਮੀਂਹ ਪੈ ਗਏ,
ਕਰਿਆਂ ਉਨ੍ਹਾਂ ਨੇ ਬਹੁਤ ਨੁਕਸਾਨ ਮੀਆਂ।
ਲੇਬਰ ਆਉਣ ਦੀ ਥਾਂ ਫਿਰ ਮੁੜਨ ਲੱਗੀ,
ਕੀਤਾ ਸਰਕਾਰਾਂ ਵੀ ਲੇਟ ਧਿਆਨ ਮੀਆਂ।
ਅੱਗੋਂ ਮੰਡੀ ਵਿੱਚ ਜਾਣੀ ਹੈ ਕਣਕ `ਕੱਠੀ,
ਮਿਲਣਾ ਰੱਖਣ ਲਈ ਔਖਾ ਸਥਾਨ ਮੀਆਂ।
ਰੱਖਦੇ ਟੇਕ ਕਿਰਸਾਨ ਆ ਫਸਲ ਉੱਪਰ,
ਵਿਕੀ ਫਸਲ ਤਾਂ ਹੋਊ ਕੁਝ ਸੌਖ ਮੀਆਂ।
ਵਿਕਣ ਵਾਲੀ ਤਾਂ ਬਾਤ ਆ ਫੇਰ ਮੀਆਂ,
ਮੰਡੀ ਜਾਣ ਦੀ ਪਹਿਲਾਂ ਈ ਔਖ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 05, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ
- Advertisement -