- Advertisement -
ਅੱਜ-ਨਾਮਾ
ਲੱਗਦੀ ਗੱਲ ਨਹੀਂ ਜਾਪ ਰਹੀ ਕਿਸੇ ਪਾਸੇ,
ਨਵੇਂ ਕਾਨੂੰਨ ਦਾ ਵਧ ਗਿਆ ਭੇੜ ਮਿੱਤਰ।
ਜਿਹੜੇ ਕਰਦੇ ਹਮਾਇਤ ਸਰਕਾਰ ਦੀ ਆ,
ਰਹੇ ਨੇ ਚੱਕਰ ਜਨੂੰਨੀ ਜਿਹਾ ਗੇੜ ਮਿੱਤਰ।
ਕਰਦਾ ਕੋਈ ਵਿਰੋਧ ਨਹੀਂ ਸੁਣਨਗੇ ਉਹ,
ਉਹ ਤਾਂ ਆਪ ਚੁਆਤੀ ਰਹੇ ਛੇੜ ਮਿੱਤਰ।
ਕੋਈ ਨਹੀਂ ਗੱਲ ਦਲੀਲਾਂ ਦੀ ਸੁਣੀ ਜਾਂਦੀ,
ਥਾਂਓਂ-ਥਾਂ ਦਿੱਤੇ ਹਨ ਲੋਕ ਨਿਖੇੜ ਮਿੱਤਰ।
ਸੁਫਨੇ ਜਿਹੜੇ ਸਨ ਚੰਦ ਵੱਲ ਚੜ੍ਹਨ ਵਾਲੇ,
ਬਿਜਲੀ ਉਨ੍ਹਾਂ `ਤੇ ਰਹੀ ਹੈ ਕੜਕ ਮਿੱਤਰ।
ਦਾਅਵਾ ਅੱਗੇ ਵੱਲ ਵਧਣ ਦਾ ਕਰਨ ਨਾਲੇ,
ਫੜੀ ਪਿਛਾਂਹ ਵੱਲ ਜਾਣ ਨੂੰ ਸੜਕ ਮਿੱਤਰ।
-ਤੀਸ ਮਾਰ ਖਾਂ
14 ਜਨਵਰੀ, 2020
- Advertisement -