- Advertisement -
ਅੱਜ-ਨਾਮਾ
ਲੱਗਣਾ ਟੀਕਾ ਕੋਰੋਨਾ ਦਾ ਸ਼ੁਰੂ ਹੋਇਆ,
ਚੰਗਾ ਕੋਈ ਤੇ ਮਾੜਾ ਕੋਈ ਕਹੇ ਮੀਆਂ।
ਟਿਪਣੀ ਕਰਨ ਦੇ ਆਦੀ ਨੇ ਬਹੁਤ ਸਾਰੇ,
ਹੁੱਝਾਂ ਮਾਰਨ ਤੋਂ ਕੋਈ ਨਹੀਂ ਰਹੇ ਮੀਆਂ।
ਯੱਕੜ ਮਾਰ ਕੇ ਕੋਈ ਜਾਂ ਨਿਕਲ ਜਾਂਦਾ,
ਸਾਰਾ ਪਿੰਡ ਫਿਰ ਓਧਰ ਨੂੰ ਵਹੇ ਮੀਆਂ।
ਹੁੰਦਾ ਚੋਭ ਦੇ ਹਸ਼ਰ ਦਾ ਫਿਕਰ ਨਹੀਉਂ,
ਭਾਵੇਂ ਗੱਡੀ ਵੀ ਲੀਹੋਂ ਪਈ ਲਹੇ ਮੀਆਂ।
ਕਹਿੰਦਾ ਅਕਲ ਦੀ ਜਦੋਂ ਵੀ ਗੱਲ ਕੋਈ,
ਕਰਦੇ ਬਾਹਲੇ ਨਾ ਲੋਕ ਆ ਗੌਰ ਮੀਆਂ।
ਲੱਭਿਆ ਮਸਾਂ ਇਲਾਜ ਤਾਂ ਹੋਣ ਦੇਈਏ,
ਚੱਲਦਾ ਐਵੇਂ ਅਫਵਾਹ ਦਾ ਦੌਰ ਮੀਆਂ।
-ਤੀਸ ਮਾਰ ਖਾਂ
ਜਨਵਰੀ 17, 2021
- Advertisement -