- Advertisement -
ਅੱਜ-ਨਾਮਾ
ਲੜਨਾ ਕਹਿੰਦੇ ਸਨ ਨਾਲ ਅਕਾਲੀਆਂ ਦੇ,
ਆਪਸ ਵਿੱਚ ਹੀ ਲੜਨ ਗਏ ਰੁੱਝ ਬੇਲੀ।
ਆਗੂਆਂ ਦੋਂਹ ਦੀ ਖੋਹੀ ਆ ਚੇਅਰਮੈਨੀ,
ਨਵਾਂ ਸ਼ਿਕਾਰ ਵੀ ਆਪ ਲਓ ਬੁੱਝ ਬੇਲੀ।
ਦੱਸਦੀ ਸੂਚੀ ਕਿ ਕਿਹੋ ਜਿਹੇ ਕੰਮ ਕਰਨੇ,
ਕਰਿਆ ਜਾਂਦਾ ਫਿਰ ਕੁੱਝ ਦਾ ਕੁੱਝ ਬੇਲੀ।
ਜਾਂਦੀ ਪੂਰਬ ਨੂੰ ਪੱਛਮ ਵੱਲ ਜਾਏ ਗੱਡੀ,
ਕਾਰਨ ਕਿਸੇ ਨੂੰ ਰਿਹਾ ਨਹੀਂ ਸੁੱਝ ਬੇਲੀ।
ਰਹਿੰਦਾ ਵਕਤ ਹੈ ਛੀਆਂ ਮਹੀਨਿਆਂ ਦਾ,
ਕਰਨਾ ਕੰਮ ਜਾਂ ਭਾਜੀ ਬੱਸ ਮੋੜਨੀ ਜੀ।
ਚੋਣਾਂ ਤੀਕਰ ਕਬੱਡੀ ਜਿਹੀ ਖੇਡਣੀ ਜਾਂ,
ਤਾਕਤ ਚੋਣਾਂ ਦੇ ਲਈ ਕੁਝ ਜੋੜਨੀ ਜੀ।
-ਤੀਸ ਮਾਰ ਖਾਂ
ਸਤੰਬਰ 23, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -