- Advertisement -
ਅੱਜ-ਨਾਮਾ
ਲੌਂਗੋਵਾਲ ਦੀ ਗੁੱਡੀ ਗਈ ਅੱਜ ਕੱਟੀ,
ਅਹੁਦਾ ਲਿਆ ਹੈ ਮੱਲ ਜਗੀਰ ਬੀਬੀ।
ਚੋਖੇ ਚਿਰਾਂ ਤੋਂ ਦੂਰ ਰਹੀ ਲੀਡਰੀ ਤੋਂ,
ਸੀ ਉਡੀਕਦੀ ਬੈਠੀ ਤਕਦੀਰ ਬੀਬੀ।
ਗੱਲ ਅੰਦਰਲੀ ਕਿਸੇ ਨਾ ਬਾਹਰ ਕੱਢੀ,
ਕਿੰਜ ਘੜੀ ਹੈ ਆਪ ਤਦਬੀਰ ਬੀਬੀ।
ਬਾਤ ਦਾਅ ਜਾਂ ਪੇਚ ਦੀ ਰਹੀ ਕਿਧਰੇ,
ਲੀਡਰ ਪੰਥ ਦੀ ਬਣੀ ਅਖੀਰ ਬੀਬੀ।
ਪਿਛਲਾ ਸਮਾਂ ਨਾ ਕਿਸੇ ਨੂੰ ਯਾਦ ਆਵੇ,
ਰਹਿੰਦਾ ਯਾਦ ਹੈ ਮਸਾਂ ਹੀ ਅੱਜ ਭਾਈ।
ਲੌਂਗੋਵਾਲ ਦੀ ਗੁੱਡੀ ਗਈ ਅੱਜ ਕੱਟੀ,
ਡੰਕਾ ਬੀਬੀ ਦਾ ਗਿਆ ਹੈ ਵੱਜ ਭਾਈ।
-ਤੀਸ ਮਾਰ ਖਾਂ
ਨਵੰਬਰ 28, 2020
- Advertisement -