- Advertisement -
ਅੱਜ-ਨਾਮਾ
ਲੋਹੜੀ ਆਈ ਤੋਂ ਲੋਹੜੀ ਦਾ ਚਾਅ ਨਾਹੀਂ,
ਪਹਿਲੇ ਵਾਲੜੀ ਚਹਿਲ ਨਾ ਪਹਿਲ ਮੀਆਂ।
ਬੈਠੇ ਕਿਸਾਨ ਕਈ ਦਿੱਲੀ ਦੇ ਬਾਰਡਰਾਂ`ਤੇ,
ਉਸ ਥਾਂ ਬੈਠਣਾ ਕੰਮ ਨਹੀਂ ਸਹਿਲ ਮੀਆਂ।
ਜ਼ੀਰੋ ਡਿਗਰੀ ਦੀ ਕਹਿਰ ਦੀ ਠੰਢ ਅੰਦਰ,
ਸਕਦਾ ਆਮ ਵੀ ਬੰਦਾ ਨਾ ਟਹਿਲ ਮੀਆਂ।
ਤੱਕ ਕੇ ਸਿਰੜ ਕਿਰਸਾਨਾਂ ਦਾ ਇੰਜ ਡਾਢਾ,
ਕੰਬਣ ਲੱਗੇ ਆ ਕਈਆਂ ਦੇ ਮਹਿਲ ਮੀਆਂ।
ਪੁੱਠਾ ਈ ਕੰਮ ਕੁਝ ਮੋਦੀ ਸਰਕਾਰ ਕਰਿਆ,
ਜਿਸ ਦੀ ਚਰਚਾ ਸੰਸਾਰ ਵਿੱਚ ਹੋਈ ਮੀਆਂ।
ਨਿੰਦਾ ਕਰਦੀ ਤਾਂ ਦਿੱਸ ਰਹੀ ਕੁੱਲ ਦੁਨੀਆ,
ਚੰਗਾ ਕਹਿਣ ਲਈ ਲੱਭੇ ਨਹੀਂ ਕੋਈ ਮੀਆਂ।
-ਤੀਸ ਮਾਰ ਖਾਂ
ਜਨਵਰੀ 14, 2021
- Advertisement -