- Advertisement -
ਅੱਜ-ਨਾਮਾ
ਲੋਕਤੰਤਰ ਦਾ ਬੁਰਾ ਜਿਹਾ ਹਾਲ ਹੋਇਆ,
ਦਿੱਸਦਾ ਕਿਤੇ ਕੋਈ ਚੱਜ ਆਚਾਰ ਨਾਹੀਂ।
ਮਿਹਣੇ ਦੇਂਦਿਆਂ ਕਿਸੇ ਤੋਂ ਘੱਟ ਕੋਈ ਨਾ,
ਕਰਦਾ ਡਿੱਠਾ ਕੋਈ ਠੀਕ ਵਿਹਾਰ ਨਾਹੀਂ।
ਆਪਣੀ ਆਖਣੀ ਸਾਰੇ ਹਨ ਗੱਲ ਚਾਹੁੰਦੇ,
ਸੁਣਨ ਨੂੰ ਹੋਰਾਂ ਨੂੰ ਕੋਈ ਤਿਆਰ ਨਾਹੀਂ।
ਲੱਗਿਆ ਸੈਸ਼ਨ ਤੇ ਪੈਂਦੀ ਬੱਸ ਖੱਪ ਦੇਖੀ,
ਏਜੰਡਾ ਰਹਿ ਗਿਆ ਹੋਈ ਵਿਚਾਰ ਨਾਹੀਂ।
ਸਰਕਾਰੀ ਪੱਖ ਪਿਆ ਆਪਣੀ ਪਿੱਠ ਥਪਕੇ,
ਖੁਸ਼ੀ ਵਿੱਚ ਊਣਾ ਵਿਰੋਧ ਦਾ ਪੱਖ ਨਹੀਂਉਂ।
ਇਹੀਓ ਮਜਮਾ ਜੇ ਏਦਾਂ ਫਿਰ ਜਾਊ ਚੱਲੀ,
ਝੋਲੀ ਜਨਤਾ ਦੀ ਪੈਣਾ ਫਿਰ ਕੱਖ ਨਹੀਂਉਂ।
-ਤੀਸ ਮਾਰ ਖਾਂ
ਸਤੰਬਰ 28, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -