- Advertisement -
ਅੱਜ-ਨਾਮਾ
ਲੀਡਰ ਭਾਜਪਾ ਦੇ ਰਸਤੇ ਜਾਣ ਜਿਹੜੇ,
ਘੇਰਾ ਲੈਂਦੇ ਕਿਰਸਾਨ ਆ ਘੱਤ ਮਿੱਤਰ।
ਵਰਕਰ ਏਧਰ ਨੇ ਘੱਟ, ਕਿਸਾਨ ਬਹੁਤੇ,
ਖੜਦੇ ਇੱਕ ਦੇ ਮੂਹਰੇ ਆ ਸੱਤ ਮਿੱਤਰ।
ਨਾਲ ਲੀਡਰਾਂ ਦੇ ਜਿਹੜੇ ਜਾਣ ਵਰਕਰ,
ਸੁੱਕੀ ਉਨ੍ਹਾਂ ਦੀ ਹੁੰਦੀ ਆ ਰੱਤ ਮਿੱਤਰ।
ਖਬਰਾਂ ਜਦੋਂ ਘੇਰਾਓ ਦੀਆਂ ਸੁਣਨ ਅੱਗੋਂ,
ਮਾਰੀ ਉਨ੍ਹਾਂ ਦੀ ਰਹਿੰਦੜੀ ਮੱਤ ਮਿੱਤਰ।
ਖੱਖਰ ਭੂੰਡਾਂ ਦੀ ਛੇੜ ਲਈ ਭਾਜਪਾਈਆਂ,
ਟਿਕਣ ਔਖਾ ਤੇ ਹੋਵੇ ਨਹੀਂ ਦੌੜ ਮਿੱਤਰ।
ਚੜ੍ਹਦੀ ਆਉਂਦੀ ਆ ਚੋਣ ਅਸੈਂਬਲੀ ਦੀ,
ਹੁੰਦਾ ਜਾਪ ਰਿਹਾ ਕੰਮ ਸਭ ਚੌੜ ਮਿੱਤਰ।
-ਤੀਸ ਮਾਰ ਖਾਂ
ਅਕਤੂਬਰ 16, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -