- Advertisement -
ਅੱਜ-ਨਾਮਾ
ਸੁੱਝਦਾ ਹੱਲ ਨਹੀਂ ਦੇਸ਼ ਦੇ ਮਸਲਿਆਂ ਦਾ,
ਉਡਾਰੀਆਂ ਵੰਨੀਂ ਵਿਦੇਸ਼ ਦੇ ਲਾਈ ਜਾਓ।
ਲਿਆਉਣੇ ਕਿੱਥੋਂ ਜਹਾਜ਼ ਹਨ ਹੋਰ ਕਿਹੜੇ,
ਸੌਦਾ ਮਾਰਨ ਲਈ ਖਬਰ ਬਣਵਾਈ ਜਾਓ।
ਹੋ ਗਈ ਸਾਡੀ ਹੈ ਪਾਕਿ ਤੋਂ ਫੌਜ ਤਕੜੀ,
ਇਹਦੇ ਉੱਪਰ ਵੀ ਬਹਿਸ ਕਰਾਈ ਜਾਓ।
ਪੁੱਛਦਾ ਆਣ ਕੇ ਹੱਲ ਕੋਈ ਮਸਲਿਆਂ ਦਾ,
ਕਰ-ਕਰ ਗੱਲਾਂ ਤੇ ਗੱਲ ਤਿਲਕਾਈ ਜਾਓ।
ਲਾਰੇ ਪਹਿਲੇ ਨਹੀਂ ਲੋਕਾਂ ਨੂੰ ਯਾਦ ਆਉਂਦੇ,
ਅਗਲੇ ਸੁਫਨੇ ਦੀ ਝਲਕ ਦਿਖਲਾਈ ਜਾਓ।
ਪਾਉਂਦੇ ਆ ਲੋਕ ਜੇ ਖੱਪ ਤਾਂ ਪਾਉਣ ਦੇਵੋ,
ਮਿਲ ਗਿਆ ਜਿੱਥੋਂ ਹੈ ਮਾਲ ਕਮਾਈ ਜਾਵੋ।
-ਤੀਸ ਮਾਰ ਖਾਂ
ਅਕਤੂਬਰ 19, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -