- Advertisement -
ਅੱਜ-ਨਾਮਾ
ਲਾ ਲਿਆ ਜ਼ੋਰ ਹੈ ਬਾਦਲਾਂ ਬੜਾ ਬੇਸ਼ਕ,
ਟਕਸਾਲੀ ਫੇਰ ਵੀ ਪਿੱਛੇ ਨਾ ਹਟੇ ਭਾਈ।
ਚਰਚਾ ਸੁਣਦੀ ਕਿ ਓਧਰ ਹੈ ਪਿਆ ਕੇਰਾ,
ਉਹ ਤਾਂ ਹਾਲੇ ਵੀ ਜਾਪਣ ਨਾ ਘਟੇ ਭਾਈ।
ਭਾਸ਼ਣ ਕਰਨੋਂ ਵੀ ਹੋਏ ਨਾ ਨਰਮ ਹਾਲੇ,
ਨਾਅਰੇ ਨਵੇਂ ਤੋਂ ਨਵੇਂ ਕਈ ਰਟੇ ਭਾਈ।
ਜਿਹੜੀ ਤਰਫ ਵੀ ਲੈਂਦੇ ਆ ਰੱਖ ਜਲਸਾ,
ਪੰਡਾਲ ਹੁੰਦੇ ਆ ਸੰਗਤ ਨਾਲ ਅਟੇ ਭਾਈ।
ਛੱਡਿਆ ਆਸ ਨੂੰ ਅਜੇ ਨਹੀਂ ਬਾਦਲਾਂ ਵੀ,
ਫਿਰਦੇ ਲਾਉਣ ਲਈ ਉਹ ਨੇ ਸੰਨ੍ਹ ਭਾਈ।
ਸਰਦਾਰੀ ਓਸੇ ਹੀ ਧੜੇ ਦੀ ਕਾਇਮ ਹੋਊ,
ਜਿਹੜਾ ਦੂਜੇ ਦੀ ਧਾੜ ਗਿਆ ਭੰਨ ਭਾਈ।
-ਤੀਸ ਮਾਰ ਖਾਂ
22 ਫਰਵਰੀ, 2020
- Advertisement -