Saturday, April 20, 2024

ਵਾਹਿਗੁਰੂ

spot_img
spot_img

ਲਾਲੀ ਅਤੇ ਹੀਰ ਦੇ ਪਿਆਰ ਦੀ ਦਿਲਚਸਪ ਕਹਾਣੀ ਪੰਜਾਬੀ ਫ਼ਿਲਮ ‘ਲਵਰ’ ਪਹਿਲੀ ਜੁਲਾਈ ਨੂੰ ਰਿਲੀਜ਼ ਲਈ ਤਿਆਰ

- Advertisement -

ਯੈੱਸ ਪੰਜਾਬ
30 ਜੂਨ, 2022 –
ਲਾਲੀ ਆਪਣੀ ਜਮਾਤੀ ਹੀਰ ਦੇ ਪਿਆਰ ਵਿਚ ਹੈ, ਪਰ ਜਦੋਂ ਹੀਰ ਅਤੇ ਲਾਲੀ ਵੱਖ ਹੋ ਜਾਂਦੇ ਹਨ, ਚੀਜ਼ਾਂ ਇੱਕ ਅਸਾਧਾਰਨ ਮੋੜ ਲੈਂਦੀਆਂ ਹਨ, ਜਿਸ ਨਾਲ ਫਿਲਮ ਲਵਰ ਵਿੱਚ ਉਹਨਾਂ ਦੇ ਪਿਆਰ ਦੀ ਅਣਕਹੀ ਕਹਾਣੀ ਸਾਹਮਣੇ ਆਉਂਦੀ ਹੈ। 1 ਜੁਲਾਈ 2022 ਨੂੰ ਰਿਲੀਜ਼ ਹੋਣ ਲਈ ਤਿਆਰ, ਇਹ ਫਿਲਮ ਕੇ.ਵੀ. ਢਿੱਲੋਂ ਦੁਆਰਾ ਨਿਰਮਿਤ ਹੈ, ਜਿਸਦਾ ਨਿਰਦੇਸ਼ਨ ਦੋ ਮਸ਼ਹੂਰ ਨਿਰਦੇਸ਼ਕਾਂ, ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਦੁਆਰਾ ਕੀਤਾ ਗਿਆ ਹੈ, ਅਤੇ ਕਹਾਣੀ ਤਾਜ ਦੁਆਰਾ ਸਵਾਰ ਲਿਖੀ ਗਈ ਹੈ। ਇਹ ਫਿਲਮ ਇਕ ਨੌਜਵਾਨ ਲੜਕੇ ਅਤੇ ਲੜਕੀ ਦੀ ਪ੍ਰੇਮ ਕਹਾਣੀ ਹੈ, ਜਿਸ ਦੇ ਕਿਰਦਾਰ ਗੁਰੀ ਅਤੇ ਰੌਣਕ ਜੋਸ਼ੀ ਨੇ ਨਿਭਾਏ ਹਨ।

ਇਸਦੀ ਸਹੀ ਵਿਆਖਿਆ ਕਰਨ ਲਈ ਫਿਲਮ ਦੇ ਗੀਤ ਕਹਾਣੀ ਦੇ ਸਾਰ ਅਤੇ ਸੱਚੀ ਭਾਵਨਾਵਾਂ ਨੂੰ ਬਖੂਬੀ ਬਣਾਇਆ ਜਾਂਦਾ ਹੈ। ਗੀਤ ਉਦਯੋਗ ਦੇ ਕੁਝ ਮਹਾਨ ਗਾਇਕਾਂ, ਰਾਹਤ ਫਤੇਹ ਅਲੀ ਖਾਨ, ਆਤਿਫ ਅਸਲਮ, ਨੂਰਾਂ ਸਿਸਟਰਸ, ਸਚੇਤ ਟੰਡਨ, ਅਸ਼ੀਸ ਕੌਰ ਅਤੇ ਜੱਸ ਮਾਣਕ ਦੁਆਰਾ ਗਾਏ ਗਏ; ਬੱਬੂ, ਜੱਸ ਮਾਣਕ ਅਤੇ ਲਵ ਲੋਹਕਾ ਦੁਆਰਾ ਲਿਖੇ ਗਏ ਹਨ। ਇਹਨਾਂ ਗੀਤਾਂ ਨੂੰ ਸ਼ੈਰੀ ਨੇਕਸਸ, ਸਨਾਈਪਰ ਅਤੇ ਰਜਤ ਨਾਗਪਾਲ ਨੇ ਸੰਗੀਤ ਦਿੱਤਾ ਹੈ।

ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਪੇਸ਼ ਕਰਦੇ ਨਿਰਮਾਤਾ ਕੇ.ਵੀ. ਢਿੱਲੋਂ ਨੇ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, “ਇਹ ਫਿਲਮ ਸੱਦਾ ਸੁਪਨਾ ਸੀ ਤੇ ਇਸ ਫਿਲਮ ਨੂੰ ਨੂੰ ਹੁਣ ਤਕ ਮਿਲ ਚੁਕੀ ਸ਼ਲਾਘਾ ਨੇ ਸਾਡਾ ਸੁਪਨਾ ਸੱਚ ਕਰ ਦਿੱਤਾ ਹੈ। ਇਹ ਫਿਲਮ ਹਰ ਜਗ੍ਹਾ ਆਪਣਾ ਜਾਦੂ ਬਖੇਰ ਰਹੀ ਹੈ।”

ਇਸ ਫਿਲਮ ਦਾ ਹਿੱਸਾ ਬਣ ਕੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਯਸ਼ਪਾਲ ਸ਼ਰਮਾ ਨੇ ਆਪਣਾ ਅਨੁਭਵ ਸਾਂਝਾ ਕੀਤਾ, “ਮੈਂ ਕੁਝ ਪੰਜਾਬੀ ਫਿਲਮਾਂ ਦਾ ਹਿੱਸਾ ਰਿਹਾ ਹਾਂ, ਅਤੇ ਮੈਂ ਹਮੇਸ਼ਾ ਉਨ੍ਹਾਂ ਕਹਾਣੀਆਂ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਦਾ ਮੈਂ ਹਿੱਸਾ ਰਿਹਾ ਹਾਂ, ਇਹ ਫਿਲਮ ਬਾਕੀ ਸਭ ਤੋਂ ਵੱਖਰੀ ਹੈ। ਕਹਾਣੀ, ਨਿਰਦੇਸ਼ਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬੀ ਇੰਡਸਟਰੀ ਦੀ ਅਗਲੀ ਪੀੜ੍ਹੀ ਨਾਲ ਕੰਮ ਕਰਨਾ ਸਭ ਤੋਂ ਖੂਬਸੂਰਤ ਚੀਜ਼ ਹੈ।

ਅਵਤਾਰ ਗਿੱਲ ਨੇ ਵੀ ਫਿਲਮ ਦਾ ਹਿੱਸਾ ਬਣਨ ਲਈ ਧੰਨਵਾਦ ਪ੍ਰਗਟ ਕੀਤਾ, “ਮਨੋਰੰਜਨ ਜਗਤ ਵਿੱਚ ਲੰਬੇ ਸਫ਼ਰ ਤੋਂ ਬਾਅਦ, ਹੁਣ ਜਦੋਂ ਨਵੀਂ ਪੀੜ੍ਹੀ ਨੇ ਪੰਜਾਬੀ ਮਨੋਰੰਜਨ ਦੇ ਭਵਿੱਖ ਨੂੰ ਸੰਭਾਲ ਲਿਆ ਹੈ, ਅਸਲ ਵਿੱਚ ਇਹ ਕੰਮ ਕਰਨ ਦਾ ਇੱਕ ਵਧੀਆ ਮੌਕਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਲਵਰ ਬਾਕਸ ਆਫਿਸ ‘ਤੇ ਕਮਾਲ ਕਰਨ ਜਾ ਰਹੀ ਹੈ।”

‘ਲਵਰ’, 1 ਜੁਲਾਈ 2022 ਨੂੰ ਰਿਲੀਜ਼ ਹੋ ਰਹੀ ਹੈ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...