- Advertisement -
ਅੱਜ-ਨਾਮਾ
ਲਾਈ ਮੀਟਿੰਗ ਕਿਸਾਨਾਂ ਦੇ ਆਗੂਆਂ ਨੇ,
ਰਾਜਸੀ ਲੀਡਰ ਸੀ ਸਾਰੇ ਬੁਲਾਏ ਬੇਲੀ।
ਦਿੱਤਾ ਆਖ ਸੀ ਹੋਰ ਸਭ ਆਉਣ ਓਥੇ,
ਭਾਜਪਾ ਵੱਲੋਂ ਨਾ ਕੋਈ ਵੀ ਆਏ ਬੇਲੀ।
ਧਿਰਾਂ ਸਾਰੀਆਂ ਦੇ ਭੱਜਦੇ ਆਏ ਲੀਡਰ,
ਆਪਣੇ ਆਣ ਕੇ ਖਿਆਲ ਬਤਾਏ ਬੇਲੀ।
ਮੀਟਿੰਗ ਵੇਖੀ ਤਾਂ ਲੋਕ ਹੈਰਾਨ ਹੋ ਗਏ,
ਤੌਰ ਇਤਹਾਸ ਦੇ ਸਨ ਪਲਟਾਏ ਬੇਲੀ।
ਹੋਈ ਬੌਣੀ ਜਿਹੀ ਲੱਗੀ ਸੀ ਰਾਜਨੀਤੀ,
ਆ ਗਈ ਹੱਥ ਕਿਰਸਾਨ ਦੇ ਨੱਥ ਬੇਲੀ।
ਤੱਕੜੀ-ਝਾੜੂ ਵੀ ਹੋਏ ਪਏ ਸਨ ਊਣੇ,
ਕੰਬਦਾ ਦਿੱਸਿਆ ਸਾਫ ਸੀ ਹੱਥ ਬੇਲੀ।
-ਤੀਸ ਮਾਰ ਖਾਂ
ਸਤੰਬਰ 11, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -