Thursday, January 2, 2025
spot_img
spot_img
spot_img
spot_img

ਲਟਕਿਆ ਮਾਮਲਾ ਦਿੱਸੇ ਅਕਾਲੀਆਂ ਦਾ, ਲੁਕਵੀਂ ਚੱਲਦੀ ਕੁਝ ਥੱਲ-ਪੁਥੱਲ ਬੇਲੀ

ਅੱਜ-ਨਾਮਾ

ਲਟਕਿਆ ਮਾਮਲਾ ਦਿੱਸੇ ਅਕਾਲੀਆਂ ਦਾ,
ਲੁਕਵੀਂ ਚੱਲਦੀ ਕੁਝ ਥੱਲ-ਪੁਥੱਲ ਬੇਲੀ।

ਸਿੱਧੇ ਕਦੇ ਮਿਲਾਈ ਨਹੀਂ ਨਜ਼ਰ ਜੀਹਨਾਂ,
ਉਹ ਵੀ ਕਰਨ ਲੱਗੇ ਲੁਕਵੀਂ ਗੱਲ ਬੇਲੀ।

ਰਹਿੰਦੀ ਕਦੀ ਲੁਕਾਈ ਨਾ ਬਾਤ ਲੁਕਵੀਂ,
ਲਾਹੁਣ ਲੋਕੀਂ ਫਿਰ ਵਾਲ਼ ਦੀ ਖੱਲ ਬੇਲੀ।

ਤਿੰਨਾਂ ਆਗੂਆਂ ਬੈਠਕ ਸੀ ਕਰੀ ਜਿਹੜੀ,
ਉਸ ਨਾਲ ਮੱਚੀ ਹੈ ਬੁਰੀ ਤਰਥੱਲ ਬੇਲੀ।

ਓਹਲਾ ਕਰਨ ਤੋਂ ਲੋਕ ਕੁਝ ਸ਼ੱਕ ਕਰਦੇ,
ਪਾੜੇ ਮੇਟਣ ਲਈ ਗੱਲ ਕੋਈ ਤੋਰਦੇ ਈ।

ਸੰਗਤਾਂ ਕੋਲੋਂ ਲੁਕਾਉਣ ਉਹ ਭੇਦ ਭਾਰਾ,
ਰੋੜੀ ਬੁੱਕਲ ਦੇ ਅੰਦਰ ਕੋਈ ਭੋਰਦੇ ਈ।

ਤੀਸ ਮਾਰ ਖਾਂ
9 ਨਵੰਬਰ, 2024


ਇਹ ਵੀ ਪੜ੍ਹੋ: ਚੌਟਾਲੇ ਮਗਰ ਮੁਸੀਬਤ ਜਿਹੀ ਨਵੀਂ ਲੱਗੀ, ਕਹਿੰਦੀ ਕਰੋ ਉਸ ਦੀ ਪੈਨਸ਼ਨ ਬੰਦ ਬੇਲੀ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ