Monday, July 1, 2024
spot_img
spot_img
spot_img

ਰੱਫੜ ਅਕਾਲੀਆਂ ਦਾ, ਚਰਚਾ ਭਾਜਪਾ ਦੀ, ਲਾਇਆ ਸਾਜ਼ਿਸ਼ ਦਾ ਜਾਂਦਾ ਹੈ ਦੋਸ਼ ਬੇਲੀ

ਅੱਜ-ਨਾਮਾ

ਰੱਫੜ ਅਕਾਲੀਆਂ ਦਾ, ਚਰਚਾ ਭਾਜਪਾ ਦੀ,
ਲਾਇਆ ਸਾਜ਼ਿਸ਼ ਦਾ ਜਾਂਦਾ ਹੈ ਦੋਸ਼ ਬੇਲੀ।

ਵਰਤੇ ਵਿਸ਼ੇਸ਼ਣ ਵੀ ਇਹੋ ਜਿਹੇ ਖਾਸ ਹੁੰਦੇ,
ਲੱਭਦਾ ਜਿਨ੍ਹਾਂ ਦਾ ਨਹੀਂ ਸ਼ਬਦ-ਕੋਸ਼ ਬੇਲੀ।

ਦੂਸਰੀ ਧਿਰ ਸਭ ਤੁਰੇ ਝੁਕਾਉਣ ਦੇ ਲਈ,
ਚੜ੍ਹਿਆ ਜੰਗਾਂ ਤੋਂ ਬਾਹਲਾ ਈ ਜੋਸ਼ ਬੇਲੀ।

ਨੀਵੀਂ ਪੱਧਰ ਨਹੀਂ ਛੂਹਣ ਤੋਂ ਕੋਈ ਰਹਿੰਦਾ,
ਮਾਰੀ ਗਈ ਮੱਤ ਜਾਂ ਭੁੱਲੀ ਪਈ ਹੋਸ਼ ਬੇਲੀ।

ਇੱਕੋ ਈ ਪਾਰਟੀ ਤੇ ਇੱਕੋ ਈ ਟੀਮ ਜਿਹੜੀ,
ਬਣੇ ਪਏ ਖੂਨ ਦੇ ਪਿਆਸੇ ਕਈ ਅੱਜ ਬੇਲੀ।

ਹਲੀਮੀ ਵਾਲੀ ਨਹੀਂ ਕਿਤੋਂ ਵੀ ਸੁਰ ਨਿਕਲੀ,
ਬਰਸਾਤੀ ਬੱਦਲ ਦੇ ਵਾਂਗਰ ਰਹੇ ਗੱਜ ਬੇਲੀ।

-ਤੀਸ ਮਾਰ ਖਾਂ
28 ਜੂਨ, 2024

- Advertisment -

ਅਹਿਮ ਖ਼ਬਰਾਂ