- Advertisement -
ਅੱਜ-ਨਾਮਾ
ਰੰਗ ਜ਼ਿੰਦਗੀ ਦੇ ਚਰਚਿਤ ਬਹੁਤ ਸੀਗੇ,
ਡਿੱਠਾ ਅਜਬ ਪਰ ਨਵਾਂ ਹੈ ਰੰਗ ਮੀਆਂ।
ਹਾਰੀ-ਸਾਰੀ ਦੇ ਮੂੰਹਾਂ `ਤੇ ਚੜ੍ਹੇ ਮਾਸਕ,
ਕਰਦਾ ਕੋਈ ਨਾ ਕਿਸੇ ਦੀ ਸੰਗ ਮੀਆਂ।
ਮੁੜ-ਮੁੜ ਹੱਥ ਵੀ ਧੋਣ ਦੀ ਲੋੜ ਪੈਂਦੀ,
ਜਿੰਦਾ ਰਹਿਣ ਦੀ ਇਹ ਵੀ ਮੰਗ ਮੀਆਂ।
ਤਦ ਵੀ ਸਹਿਮ ਦੀ ਪੇਪੜੀ ਰਹੇ ਜੰਮੀ,
ਕੋਰੋਨਾ ਮਾਰ ਨਾ ਜਾਏ ਜੀ ਡੰਗ ਮੀਆਂ।
ਲੱਗਦੀ ਰੋਕ ਕੋਰੋਨਾ ਨੂੰ ਕੋਈ ਨਹੀਂ ਜੀ,
ਵਿਕਸਤ ਦੇਸ਼ ਹਨ ਹੋਏ ਬੇਵੱਸ ਮੀਆਂ।
ਡਾਢਾ ਦੁਸ਼ਮਣ ਹੈ ਜਾਪਦਾ ਪਿਆ ਪਿੱਛੇ,
ਸਭ ਦੀ ਜਾਂਦਾ ਕਰਾਈ ਹੈ ਬੱਸ ਮੀਆਂ।
-ਤੀਸ ਮਾਰ ਖਾਂ
ਜੁਲਾਈ 12, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/
- Advertisement -