Saturday, April 20, 2024

ਵਾਹਿਗੁਰੂ

spot_img
spot_img

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਦੇ ਨਵੇਂ ਪ੍ਰਧਾਨ ਸਤਵਿੰਦਰ ਸਿੰਘ ਚੌਹਾਨ ਅਤੇ ਨਵੇਂ ਸਕੱਤਰ ਸੋਹਨ ਸਿੰਘ ਸਹੁੰ ਚੁੱਕੀ

- Advertisement -

ਯੈੱਸ ਪੰਜਾਬ
ਰਾਜਪੁਰਾ, 4 ਜੁਲਾਈ, 2022 –
ਸਥਾਨਕ ਮਹਿਫਿਲ ਹੋਟਲ ਵਿਖੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਸੈਸਨ 2022-23 ਦੀ ਇੰਸਟਾਲੇਸ਼ਨ ਸੇਰੇਮਨੀ ਵਿੱਚ ਨਵੇਂ ਪ੍ਰਧਾਨ ਰੋਟੇਰੀਅਨ ਸਤਵਿੰਦਰ ਸਿੰਘ ਚੌਹਾਨ ਡੈਲਟਾ ਲੈਬ ਵਾਲੇ ਅਤੇ ਨਵੇਂ ਸਕੱਤਰ ਰੋਟੇਰੀਅਨ ਸੋਹਨ ਸਿੰਘ ਐਲ.ਆਈ.ਸੀ. ਵਾਲਿਆਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਵਿਧਾਇਕਾ ਹਲਕਾ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਨਵੇਂ ਪ੍ਰਧਾਨ, ਸਕੱਤਰ ਅਤੇ ਕਾਰਜਕਾਰਨੀ ਨੂੰ ਸਹੁੰ ਚੁਕਾਉਣ ਦੀ ਰਸਮ ਵਿਸ਼ੇਸ਼ ਮਹਿਮਾਨ ਪਾਸਟ ਰੋਟਰੀ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਵਿਜੈ ਗੁਪਤਾ ਨੇ ਨਿਭਾਈ।

ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਰੋਟੇਰੀਅਨ ਮਾਨ ਸਿੰਘ ਨੇ ਮੁੱਖ ਮਹਿਮਾਨ, ਗੈਸਟ ਆਫ਼ ਆਨਰ, ਮਹਿਮਾਨਾਂ, ਰੋਟੇਰੀਅਨਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਸੈਸ਼ਨ 2021-22 ਦੇ ਪ੍ਰਧਾਨ ਰੋਟੇਰੀਅਨ ਐੱਸ.ਪੀ. ਨੰਦਰਾਜੋਗ ਨੇ ਸੈਸ਼ਨ 2021-22 ਵਿੱਚ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਵੱਲੋਂ ਕੀਤੇ ਗਏ ਸਮੁੱਚੇ ਸਮਾਜ ਸੇਵੀ ਕਾਰਜਾਂ ਲਈ ਤਨ-ਮਨ-ਧਨ ਤੋਂ ਸਹਿਯੋਗ ਕਰਨ ਵਾਲੇ ਰੋਟੇਰੀਅਨਾਂ, ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਨਾਂ, ਮੀਡੀਆ ਕਰਮੀਆਂ ਅਤੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਪਰਿਵਾਰਕ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਟੀਮ ਵੱਲੋਂ ਰੋਟੇਰੀਅਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਤੋਹਫ਼ੇ ਵੱਜੋਂ ਦਿੱਤੇ ਗਏ। ਸੈਸ਼ਨ 2021-22 ਦੇ ਸਕੱਤਰ ਰੋਟੇਰੀਅਨ ਮਨੋਜ ਮੋਦੀ ਨੇ ਵਿਸਤਾਰ ਵਿੱਚ ਸੈਸ਼ਨ 2021-22 ਦੇ ਸਮਾਜ ਸੇਵੀ ਕਾਰਜਾਂ ‘ਤੇ ਚਾਨਣਾ ਪਾਇਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੈਡਮ ਨੀਨਾ ਮਿੱਤਲ ਵਿਧਾਇਕਾ ਹਲਕਾ ਰਾਜਪੁਰਾ ਅਤੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਮੈਂਬਰ ਵੱਜੋਂ ਸਮੂਹ ਟੀਮ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਇੱਕ ਪਰਿਵਾਰਕ ਮੈਂਬਰ ਵੱਜੋਂ ਇਸ ਕਲੱਬ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਭਵਿੱਖ ਵਿੱਚ ਉਹਨਾਂ ਕਲੱਬ ਦੇ ਪ੍ਰੋਜੈਕਟਾਂ ਦਾ ਲਾਭ ਵੱਧ ਤੋਂ ਵੱਧ ਲੋੜਵੰਦਾਂ ਅਤੇ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਆਪਣਾ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਉਹਨਾਂ ਕਿਹਾ ਕਿ ਇਲਾਕੇ ਵਿੱਚ ਸਾਫ਼ ਪਾਣੀ ਦੀ ਕਮੀਂ ਦੇਖਣ ਵਿੱਚ ਆ ਰਹੀ ਹੈ ਅਤੇ ਇਸ ਲਈ ਉਹ ਪੂਰੇ ਯਤਨਸ਼ੀਲ ਹਨ ਕਿ ਰਾਜਪੁਰਾ ਹਲਕੇ ਦੇ ਨਿਵਾਸੀਆਂ ਨੂੰ ਸਾਫ਼ ਪਾਣੀ ਮੁਹੱਇਆ ਕਰਵਾਇਆ ਜਾ ਸਕੇ। ਉਹਨਾਂ ਇਲਾਕੇ ਵਿੱਚ ਉਚੇਰੀ ਸਿੱਖਿਆ ਲਈ ਚਲ ਰਹੇ ਸਿੱਖਿਆ ਸੰਸਥਾਨਾਂ ਵਿੱਚ ਚੰਗੇ ਪ੍ਰਬੰਧਾਂ ਲਈ ਵੀ ਆਪਣੇ ਯਤਨ ਤੇਜ ਕਰਨ ਦੀ ਗੱਲ ਕੀਤੀ।

ਇਸ ਮੌਕੇ ਰੋਟੇਰੀਅਨ ਵਿਜੈ ਗੁਪਤਾ ਨੇ ਜਿੱਥੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਕਾਰਜਾਂ ਦੀ ਸਰਾਹਨਾ ਕੀਤੀ ਉੱਥੇ ਨਵੀਂ ਟੀਮ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਹਨਾਂ ਕਿਹਾ ਕਿ ਕਲੱਬ ਦੀ ਆਪਣੀ ਇਮਾਰਤ ਬਣ ਚੁੱਕੀ ਹੈ ਹੁਣ ਸਮਾਂ ਹੈ ਕਿ ਕਲੱਬ ਵੱਲੋਂ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਸਹੀ ਢੰਗ ਨਾਲ ਡਿਸਪਲੇ ਕੀਤਾ ਜਾਵੇ ਤਾਂ ਜੋ ਨਵੇਂ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ।

ਕਲੱਬ ਦੇ ਨਵੇਂ ਪ੍ਰਧਾਨ ਰੋਟੇਰੀਅਨ ਸਤਵਿੰਦਰ ਸਿੰਘ ਚੌਹਾਨ ਨੇ ਆਪਣੀ ਟੀਮ ਨਾਲ ਮਿਲ ਕੇ ਕਲੱਬ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦੇ ਵਿਜ਼ਨ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦਾ ਮਕਸਦ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਹਤ ਸੰਭਾਲ ਬਾਰੇ ਜਾਗਰੂਕਤਾ, ਚੈਕਅਪ ਕੈਂਪ ਲਗਾਉਣਾ, ਵਾਤਾਵਰਨ ਦੀ ਸਾਂਭ-ਸੰਭਾਲ ਲਈ ਯਤਨ ਕਰਨਾ, ਪਾਣੀ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣਾ, ਸਕੂਲੀ ਸਿੱਖਿਆ ਲਈ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਵਿਦਿਆਰਥੀਆਂ ਲਈ ਯਤਨ ਕਰਨਾ, ਖੂਨਦਾਨ ਕੈਂਪ ਲਗਵਾਉਣਾ, ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣਾ ਅਤੇ ਰੋਟਰੀ ਇੰਟਰਨੈਸ਼ਨਲ ਦੇ ਲਈ ਵੱਧ ਤੋਂ ਵੱਧ ਵਿੱਤੀ ਸਹਾਇਤਾ ਭੇਜਣਾ ਹੋਵੇਗਾ।

ਉਹਨਾਂ ਕਿਹਾ ਕਿ ਉਹ ਸਮੂਹ ਰੋਟੇਰੀਅਨ ਨਾਲ ਮਿਲ ਕੇ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਦੇ ਸਮੂਹ ਪ੍ਰੋਜੈਕਟਾਂ ਨੂੰ ਸਫ਼ਲਤਾ ਪੂਰਵਕ ਪੂਰਾ ਕਰਨਗੇ। ਇਸ ਮੌਕੇ ਨਵੇਂ ਬਣੇ ਸਕੱਤਰ ਸੋਹਨ ਸਿੰਘ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਰੋਟੇਰੀਅਨ ਪ੍ਰੋਫੈਸਰ ਓ.ਪੀ. ਬਤਰਾ, ਰੋਟੇਰੀਅਨ ਇੰਜੀ. ਓ.ਪੀ. ਆਰਿਆ, ਰੋਟੇਰੀਅਨ ਡਾ. ਸੁਰਿੰਦਰ ਕੁਮਾਰ, ਆਰ.ਕੇ. ਸੂਰੀ ਅਤੇ ਰੋਟੇਰੀਅਨ ਮੇਜਰ ਸਿੰਘ ਨੇ ਤਰੰਨੁਮ ‘ਚ ਗੀਤ ਅਤੇ ਗਜ਼ਲ ਗਾ ਕੇ ਮਾਹੌਲ ਨੂੰ ਵਧੀਆ ਬਣਾਇਆ। ਮਾਸਟਰ ਆਫ਼ ਸੈਰੇਮਨੀ (ਸਟੇਜ ਸਕੱਤਰ) ਦੀ ਡਿਊਟੀ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੇ ਨਿਭਾਈ।

ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਦੇ ਪ੍ਰਧਾਨ ਅਜੇ ਭਟੇਜਾ, ਰੋਟਰੀ ਕਲੱਬ ਰਾਜਪੁਰਾ ਦੇ ਸਕੱਤਰ ਪ੍ਰਦੀਪ ਨੰਦਾ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਦੇ ਰੋਟੇਰੀਅਨ ਈਸ਼ਵਰ ਲਾਲ, ਰਤਨ ਸ਼ਰਮਾ, ਦਵਿੰਦਰ ਪਾਹੂਜਾ, ਅਨਿਲ ਵਰਮਾ, ਰਿਸ਼ੀ ਗੁਪਤਾ, ਪਵਨ ਚੁੱਘ, ਕਰਮਜੀਤ ਸਿੰਘ, ਜਯੋਤੀ ਪੁਰੀ, ਸੁਨੀਲ ਚੌਧਰੀ, ਸਾਹਿਲ ਭਟੇਜਾ, ਰੋਟੇਰੀਅਨ ਰਮੇਸ਼ ਵਰਮਾ ਅਤੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...