- Advertisement -
ਅੱਜ-ਨਾਮਾ
ਰੋਕ ਲਈ ਸੁਣੀ ਸੀ ਮਾਇਆ ਵਿਦੇਸ਼ ਜਾਂਦੀ,
ਨਵੀਂ ਆਹ ਖਬਰ ਵਿਦੇਸ਼ਾਂ ਤੋਂ ਆਈ ਬੇਲੀ।
ਜਿੰਨੀ ਕੁ ਸੁਣੀ ਵਿਦੇਸ਼ ਵਿੱਚ ਰਕਮ ਪਹਿਲਾਂ,
ਉਹਦੇ ਤੋਂ ਵੱਧ ਗਈ ਜਮ੍ਹਾ ਕਰਵਾਈ ਬੇਲੀ।
ਬੈਂਕ ਬਾਹਰ ਦੇ ਬੇਸੱLਕ ਬਈ ਕਹਿਣ ਸਾਰੇ,
ਰਸਤੇ ਜਾਇਜ਼ ਇਹ ਰਕਮ ਪੁਚਾਈ ਬੇਲੀ।
ਢੰਗ ਤਾਂ ਵਰਤਣ ਵੀ ਸਾਰਾ ਉਹ ਜਾਣਦੇ ਈ,
ਬਲੈਕ ਦੀ ਕਰਦੇ ਆ ਜਿਹੜੇ ਕਮਾਈ ਬੇਲੀ।
ਲਿਆਉਣਾ ਕਿਹਾ ਸੀ ਬਾਹਰ ਤੋਂ ਧਨ ਕਾਲਾ,
ਮੁੜ-ਮੁੜ ਫੇਰ ਮਾਇਆ ਓਧਰ ਜਾਏ ਬੇਲੀ।
ਗਈਆਂ ਹੱਡੀਆਂ ਗੰਗਾ ਵੱਲ ਜਿਹੜੀਆਂ ਸੀ,
ਕੋਈ ਨਾ ਜਿਹੜਾ ਉਹ ਮੋੜ ਲਿਆਏ ਬੇਲੀ।
-ਤੀਸ ਮਾਰ ਖਾਂ
ਜੂਨ 18, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -