- Advertisement -
ਅੱਜ-ਨਾਮਾ
ਰੁਲ ਗਈ ਰਾਹੁਲ ਦੀ ਜਾਪ ਰਹੀ ਰਾਜਨੀਤੀ,
ਪਾਰਲੀਮੈਂਟ ਸੀਟ ਵੀ ਹੋਈ ਆ ਰੱਦ ਮੀਆਂ।
ਕਹਿ ਰਿਹਾ ਭਾਵੇਂ ਕਿ ਕੋਈ ਨਾ ਫਰਕ ਪੈਂਦਾ,
ਸਖਤੀਆਂ ਵਾਲੀ ਤਾਂ ਹੋਈ ਪਈ ਹੱਦ ਮੀਆਂ।
ਭਲਕ ਨੂੰ ਪਤਾ ਨਹੀਂ ਲੋਕਾਂ ਕੀ ਭਾਵ ਲੈਣਾ,
ਅੱਜ ਤੱਕ ਜਾਪਦਾ ਘਟ ਗਿਆ ਕੱਦ ਮੀਆਂ।
ਜਦ ਤੱਕ ਅੱਗੇ ਲਈ ਸੋਚਣਗੇ ਕਾਂਗਰਸੀਏ,
ਭਾਜਪਾ ਕੱਢ ਲਊ ਨਵੀਂ ਜਿਹੀ ਮੱਦ ਮੀਆਂ।
ਰਾਜਸੀ ਨਕਸ਼ਾ ਸਭ ਜਾਪਦਾ ਪਲਟਿਆ ਈ,
ਚੱਲ ਪਿਆ ਨਵਾਂ ਕੁਝ ਜਾਪਦਾ ਦੌਰ ਮੀਆਂ।
ਕਈ ਕੁਝ ਬਦਲਦਾ ਅੱਗੋਂ ਹੈ ਨਜ਼ਰ ਪੈਂਦਾ,
ਬਦਲ ਰਹੀ ਦਿੱਖ ਜਾਂ ਬਦਲਦੇ ਤੌਰ ਮੀਆਂ।
-ਤੀਸ ਮਾਰ ਖਾਂ
ਮਾਰਚ 25, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -