- Advertisement -
ਅੱਜ-ਨਾਮਾ
ਰੁਪਈਆ ਰੁੜ੍ਹੀ ਜਾਂਦਾ ਮੂਹਰੇ ਡਾਲਰਾਂ ਦੇ,
ਟਿਕਦੇ ਜਾਪਦੇ ਇਹਦੇ ਨਹੀਂ ਪੈਰ ਮੀਆਂ।
ਹਰ ਇੱਕ ਚੀਜ਼ ਬਾਜ਼ਾਰ ਦੀ ਹੋਈ ਮਹਿੰਗੀ,
ਰਹਿ ਗਈ ਨਹੀਂਉਂ ਗਰੀਬ ਦੀ ਖੈਰ ਮੀਆਂ।
ਅੱਛੇ ਦਿਨਾਂ ਦਾ ਜਿਨ੍ਹਾਂ ਸੀ ਗੀਤ ਗਾਇਆ,
ਕਰਦੇ ਜਰਮਨ ਜਾਪਾਨ ਵੱਲ ਸੈਰ ਮੀਆਂ।
ਖਿੱਚਿਆ ਈ ਲੋਕਾਂ ਦਾ ਸਾਹ ਵਪਾਰੀਆਂ ਨੇ,
ਆਦਮੀ ਆਮ ਨਾਲ ਜਿਨ੍ਹਾਂ ਦਾ ਵੈਰ ਮੀਆਂ।
ਦਿੱਸੇ ਭਾਰਤ ਆਜ਼ਾਦ ਜਿਹਾ ਸਿਰਫ ਗੱਲੀਂ,
ਬਿਗਾਨੇ ਹੱਥੀਂ ਆ ਫੜੀ ਹੋਈ ਡੋਰ ਮੀਆਂ।
ਦੇਈਏ ਦੋਸ਼ ਤਾਂ ਕਿਹੜੇ ਨੂੰ ਅਸੀਂ ਦੇਈਏ,
ਹਰ ਇੱਕ ਗਲ਼ੀ ਵਿੱਚ ਦਿੱਸਦੇ ਚੋਰ ਮੀਆਂ।
-ਤੀਸ ਮਾਰ ਖਾਂ
ਸਤੰਬਰ 24, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -