- Advertisement -
ਯੈੱਸ ਪੰਜਾਬ
ਜਲੰਧਰ, 25 ਜਨਵਰੀ, 2022:
ਕੁਲਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਪੰਜਾਬ ਚੋਣਾਂ ਦੇ ਮੱਦੇਨਜ਼ਰ 27 ਜਨਵਰੀ ਵੀਰਵਾਰ ਨੂੰ ਆਪਣੀ ਪਹਿਲੀ ਪੰਜਾਬ ਫ਼ੇਰੀ ’ਤੇ ਆ ਰਹੇ ਹਨ।
ਉਹ ਜਲੰਧਰ ਤੋਂ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ।
27 ਜਨਵਰੀ ਨੂੰ ਬਾਅਦ ਦੁਪਹਿਰ 4 ਵਜੇ ਉਨ੍ਹਾਂ ਵੱਲੋਂ ਇਕ ਵਰਚੂਅਲ ਚੋਣ ਰੈਲੀ ਨੂੰ ਸੰਬੋਧਨ ਕੀਤੇ ਜਾਣ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਅਜੇ ਤਾਂਈਂ ਜਨਤਕ ਰੈਲੀਆਂ ਅਤੇ ਜਲਸਿਆਂ ਦੀ ਮਨਾਹੀ ਹੈ।
ਪਾਟੋਧਾੜ ਹੋਈ ਸੱਤਾਧਾਰੀ ਕਾਂਗਰਸ ਪਾਰਟੀ ਇਸ ਵੇਲੇ ਪੰਜਾਬ ਵਿੱਚ ਆਪਣੇ ਬਚਾਅ ਦੀ ਲੜਾਈ ਲੜ ਰਹੀ ਹੈ। ਰਾਜ ਅੰਦਰ ਇਸ ਵਾਰ ਪੰਜ ਕੋਨੇ ਮੁਕਾਬਲੇ ਹੋਣੇ ਤੈਅ ਹਨ ਕਿਉਂਕਿ ਕਾਂਗਰਸ ਤੋਂ ਇਲਾਵਾ ‘ਆਮ ਆਦਮੀ ਪਾਰਟੀ’, ਅਕਾਲੀ-ਬਸਪਾ ਗਠਜੋੜ, ਭਾਜਪਾ-ਕੈਪਟਨ-ਢੀਂਡਸਾ ਗਠਜੋੜ ਅਤੇ ਕਿਸਾਨਾਂ ਵੱਲੋਂ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਗਠਜੋੜ ਰਾਜ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜ ਰਹੇ ਹਨ।
- Advertisement -