- Advertisement -
ਅੱਜ-ਨਾਮਾ
ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ,
ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ।
ਆਉਂਦਾ ਰਾਸ ਨਾ ਕਦੇ ਵੀ ਕਦਮ ਉਸ ਦਾ,
ਕਰਦਾ ਕੋਸ਼ਿਸ਼ ਤਾਂ ਭਾਵੇਂ ਉਹ ਬੜੀ ਬੇਲੀ।
ਆਗੂ ਪਾਰਟੀ ਦੇ ਮੰਨਦੇ ਬਾਤ ਕੋਈ ਨਹੀਂ,
ਦਿੱਸਦੀ ਬਾਗੀਆਂ ਦੀ ਤਕੜੀ ਲੜੀ ਬੇਲੀ।
ਜਿਸ ਵੀ ਆਗੂ ਦੇ ਵੱਲ ਉਹ ਫੋਨ ਕਰਦਾ,
ਉਹ ਹੀ ਗੱਲ ਕਰਦਾ ਅਸਲੋਂ ਸੜੀ ਬੇਲੀ।
ਰਿਹਾ ਨਾ ਗਾਂਧੀ ਘਰਾਣੇ ਦਾ ਅਕਸ ਬੇਲੀ,
ਕਾਂਗਰਸ ਮੰਚ ਤੋਂ ਤਿਲਕਦੀ ਜਾਏ ਬੇਲੀ।
ਚਸਕਾ ਚੌਧਰ ਦਾ ਰਾਹੁਲ ਦਾ ਛੁੱਟਦਾ ਨਾ,
ਕਿਹੜਾ ਅਕਲ ਦਾ ਸਬਕ ਪੜ੍ਹਾਏ ਬੇਲੀ।
-ਤੀਸ ਮਾਰ ਖਾਂ
ਫਰਵਰੀ 28, 2021
- Advertisement -