Saturday, April 20, 2024

ਵਾਹਿਗੁਰੂ

spot_img
spot_img

ਰਾਸ਼ਨ ਵਿਵਾਦ ’ਚ ਦਿਲਚਸਪ ਮੋੜ – ਕਾਂਗਰਸ ਵਿਧਾਇਕ ਦੇ ਯਾਰ ਦੇ ਹੋਟਲ ’ਚ ਪਿਆ ਹੈ ਸਰਕਾਰੀ ਰਾਸ਼ਨ – ਪੜ੍ਹੋ ਵਿਧਾਇਕ ਤੇ ਮੰਤਰੀ ਨੇ ਕੀ ਕਿਹਾ

- Advertisement -

ਯੈੱਸ ਪੰਜਾਬ

ਜਲੰਧਰ, 14 ਜੁਲਾਈ, 2020:

ਪੰਜਾਬ ਅੰਦਰ ਰਾਸ਼ਨ ਵੰਡ ਦੇ ਮਾਮਲੇ ਵਿਚ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੇ ਅਮਲ ਦੌਰਾਨ ਅੱਜ ਇਕ ਦਿਲਚਸਪ ਮੋੜ ਉਸ ਵੇਲੇ ਆਇਆ ਜਦ ਜਲੰਧਰ ਦੇ ਇਕ ਨਿੱਜੀ ਹੋਟਲ ਵਿਚ ਸਰਕਾਰੀ ਰਾਸ਼ਨ ਪਿਆ ਹੋਣ ਦਾ ਮਾਮਲਾ ਸਾਹਮਣੇ ਆਇਆ।

ਇਸ ਬਾਰੇ ਹੋਟਲ ਦੇ ਇਕ ਪ੍ਰਤੀਨਿਧ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਹੋਟਲ ਦੇ ਅੰਦਰ ਪਿਆ ਰਾਸ਼ਨ ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸ੍ਰੀ ਰਜਿੰਦਰ ਬੇਰੀ ਦਾ ਹੈ।

ਯੈੱਸ ਪੰਜਾਬ ਨੇ ਇਸ ਬਾਬਤ ਸ੍ਰੀ ਰਜਿੰਦਰ ਬੇਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪਸ਼ਟ ਤੌਰ ’ਤੇ ਮੰਨਿਆ ਕਿ ਹਾਂ, ਸੈਂਟਰਲ ਟਾਊਨ ਇਲਾਕੇ ਵਿਚ ਬਣੇ ਉਨ੍ਹਾਂ ਦੇ ਖ਼ਾਸ ਦੋਸਤ ਦੇ ਹੋਟਲ ‘ਰਾਇਲ ਉਕਯੀਨਜ਼’ ਵਿਚ ਪਿਆ ਸਰਕਾਰੀ ਰਾਸ਼ਨ ਉਨ੍ਹਾਂ ਨੇ ਹੀ ਰਖ਼ਵਾਇਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਰੋਜ਼ ਇਹ ਦੋਸ਼ ਲਗਾ ਰਹੀਆਂ ਹਨ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਸੂਬੇ ਵਿਚ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਵੰਡਿਆ ਜਾ ਰਿਹਾ ਰਾਸ਼ਨ ਸਰਕਾਰੀ ਤੰਤਰ ਰਾਹੀਂ ਨਾ ਵੰਡਵਾ ਕੇ ਆਪਣੇ ਵਿਧਾਇਕਾਂ, ਕੌਂਸਲਰਾਂ ਅਤੇ ਹੋਰ ਕਾਂਗਰਸ ਆਗੂਆਂ ਰਾਹੀਂ ਵੰਡਵਾ ਰਹੀ ਹੈ, ਜਿਨ੍ਹਾਂ ਵੱਲੋਂ ਪਾਰਟੀ ਅਤੇ ਸਿਆਸੀ ਆਧਾਰ ’ਤੇ ਇਸ ਰਾਸ਼ਨ ਦੀ ਵੰਡ ਕਰਦਿਆਂ ਵਿਰੋਧੀ ਧਿਰਾਂ ਦੇ ਸਮਰਥਕਾਂ ਨਾਲ ਪੱਖ਼ਪਾਤ ਕੀਤਾ ਜਾ ਰਿਹਾ ਹੈ ਜਦਕਿ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਖੁਲ੍ਹਾ ਰਾਸ਼ਨ ਵੰਡਿਆ ਜਾ ਰਿਹਾ ਹੈ।

ਸ੍ਰੀ ਬੇਰੀ ਨੇ ਸਪਸ਼ਟ ਆਖ਼ਿਆ ਕਿ ਕਿਸੇ ਨਿੱਜੀ ਹੋਟਲ ਵਿਚ ਇਹ ਰਾਸ਼ਨ ਰਖ਼ਵਾ ਕੇ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਧੇ ਟਰੱਕ ਤਾਂ ਕੌਂਸਲਰਾਂ ਨੂੰ ਵੰਡਣ ਲਈ ਨਹੀਂ ਭੇਜੇ ਜਾ ਸਕਦੇ ਇਸ ਲਈ 1100 ਜਾਂ 1150 ਕਿੱਟਾਂ ਇਕ ਟਰੱਕ ਵਿਚ ਆਉਣ ਤੋਂ ਬਾਅਦ ਉਹ ਕੌਂਸਲਰਾਂ ਨੂੰ ਉਨ੍ਹਾਂ ਦੀ ਲੋੜ ਅਤੇ ਡਿਮਾਂਡ ਦੇ ਹਿਸਾਬ ਨਾਲ 50 ਤੋਂ 150 ਕਿੱਟਾਂ ਲੋਕਾਂ ਨੂੰ ਵੰਡਣ ਲਈ ਆਪ ਭਿਜਵਾਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਇਹ ਸਪਸ਼ਟਕਰ ਦਿੱਤਾ ਕਿ ਸਰਕਾਰੀ ਰਾਸ਼ਨ ਨਾ ਕੇਵਲ ਉਨ੍ਹਾਂ ਦੀ ‘ਕਸਟਡੀ’ ਵਿਚ ਪਿਆ ਹੈ ਸਗੋਂ ਉਹ ਹੀ ਇਹ ਨਿਰਧਾਰਿਤ ਕਰਦੇ ਹਨ ਕਿ ਕਿਸ ਕੌਸਲਰ ਨੂੰ ਕਿੰਨਾ ਰਾਸ਼ਨ ਕਦ ਜਾਏਗਾ।


ਇਸ ਨੂੰ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਸਾਰੇ ਮੰਤਰੀ ਕਰਵਾਉਣਗੇ ਕੋਰੋਨਾ ਟੈਸਟ


ਸ੍ਰੀ ਬੇਰੀ ਨੇ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਇਹ ਰਾਸ਼ਨ ਆਧਾਰ ਕਾਰਡ ਦੇ ਆਧਾਰ ’ਤੇ ਉਨ੍ਹਾਂ ਲੋਕਾਂ ਨੂੰ ਹੀ ਪਹਿਲ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਨੀਲੇ ਕਾਰਡ ਵੀ ਨਹੀਂ ਬਣੇ ਹੋਏ ਕਿਉਂਕਿ ਨੀਲੇ ਕਾਰਡ ਵਾਲਿਆਂ ਨੂੰ ਪਹਿਲਾਂ ਕਈ ਯੋਜਨਾਵਾਂ ਅਧੀਨ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

ਉਹਨਾਂ ਇਹ ਵੀ ਦਾਅਵਾ ਕੀਤਾ ਕਿ ‘ਹੋਟਲ ਵਾਲੀ ਜਗ੍ਹਾ ਖ਼ਾਲੀ ਹੈ, ਆਪਣੀ ਹੀ ਹੈਗਾ ਹੈ, ਆਪਣੇ ਦੋਸਤ ਦਾ ਹੋਟਲ ਹੈ’। ਉਹਨਾਂ ਇਹ ਵੀ ਕਿਹਾ ਕਿ ਇਹ ਰਾਸ਼ਨ ਵਿਧਾਇਕਾਂ ਨੂੰ ਹੀ ਆ ਰਿਹਾ ਹੈ ਅਤੇ ਡਿਪਾਰਟਮੈਂਟ ਨਹੀਂ ਵੰਡਦਾ। ਉਹਨਾਂ ਕਿਹਾ ਕਿ ਵਿਭਾਗ ਦੀ ਜ਼ਿੰਮੇਵਾਰੀ ਕੇਵਲ ਇੱਥੇ ਤਕ ਹੀ ਸੀਮਤ ਹੈ ਕਿ ਉਹ ਰਾਸ਼ਨ ਵਿਧਾਇਕਾਂ ਨੂੰ ਪੁਚਾਵੇ, ਅੱਗੋਂ ਇਸ ਦੀ ਵੰਡ ਅਸੀਂ ਹੀ ਕਰਦੇ ਹਾਂ।’

ਇਸ ਸੰਬੰਧੀ ਯੈੱਸ ਪੰਜਾਬ ਨੇ ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਣੇ ਰਾਜ ਸਰਕਾਰ ਵੱਲੋਂ ਚਾਰ ਵੱਖ ਵੱਖ ਯੋਜਨਾਵਾਂ ਤਹਿਤ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਸਾਰੇ ਮਾਮਲੇ ਵਿਚ ‘ਐਂਡ ਟੂ ਐਂਡ ਕੰਪਿਊਟਰਾਈਜ਼ਡ’ ਸਿਸਟਮ ਹੈ ਜਿਸ ਵਿਚ ਕਿਸੇ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਪੱਖਪਾਤ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਰਾਸ਼ਨ ਵੰਡ ਵਿੱਚ ਪੱਖਪਾਤ ਅਤੇ ਬੇਨਿਯਮੀਆਂ ਦਾ ਰੌਲਾ ਫ਼ਿਜ਼ੂਲ ਅਤੇ ਬੇਬੁਨਿਆਦ ਹੈ।

ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਰਾਸ਼ਨ ਬਾਰੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਈ ‘ਡਿਮਾਂਡ’ ਅਤੇ ਲੋੜ ਦੇ ਹਿਸਾਬ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਸ਼ਨ ਭੇਜਿਆ ਜਾਂਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਸਨੂੰ ਆਪਣੇ ਮੁਤਾਬਕ ਵੰਡਵਾਉਂਦਾ ਹੈ। ਸ੍ਰੀ ਆਸ਼ੂ ਨੇ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਜਾਰ ਤੋਂ ਆਉਂਦਾ ਰਾਸ਼ਨ ਤਾਂ ‘ਐਂਡ ਟੂ ਐਂਡ ਕੰਪਿਊਟਰਾਈਜ਼ੇਸ਼ਨ’ ਦੇ ਹਿਸਾਬ ਹੀ ਵੰਡਿਆ ਜਾਂਦਾ ਹੈ ਅਤੇ ਉਸ ਵਿਚ ਤਾਂ ਸਰਕਾਰੀ ਤੰਤਰ ਤੋਂ ਬਿਨਾਂ ਕਿਸੇ ਹੋਰ ਦੇ ਵਿੱਚ ਆਉਣ ਦਾ ਕੋਈ ਮਤਲਬ ਹੀ ਨਹੀਂ ਭਾਵ ਇਹ ਸਰਕਾਰੀ ਤੰਤਰ ਰਾਹੀਂ ਹੀ ਵੰਡਿਆ ਜਾਂਦਾ ਹੈ।

ਬਾਅਦ ਵਿਚ ਯੈੱਸ ਪੰਜਾਬ ਵੱਲੋਂ ਫ਼ਿਰ ਸ੍ਰੀ ਬੇਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਹਾਂ ਵੱਲੋਂ ਦਿੱਤਾ ਰਾਸ਼ਨ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦਾ ਤਾਂ ਟਰੱਕਾਂ ਦੇ ਹਿਸਾਬ ਹੀ ਹੈ ਪਰ ਇਸ ਵੇਲੇ ਹੋਟਲ ਵਿਚ ਲਗਪਗ 125 ਕੱਟਾ ਹੋਵੇਗਾ। ਉਨ੍ਹਾਂ ਵਿਸਥਾਰ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਕਣਕ ਪਿਹਾ ਕੇ ਸਿਵਲ ਸਪਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਇਕ ਕਿੱਲੋ ਖੰਡ ਅਤੇ ਇਕ ਕਿੱਲੋ ਦਾਲ ਨਾਲ ਭੇਜਦਾ ਹੈ ਅਤੇ ਇਹ ਵੀ ਸਾਡੇ ਵੱਲੋਂ ਵੰਡਿਆ ਜਾਂਦਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਰਾਸ਼ਨ ਵਿਚ 10 ਕਿੱਲੋ ਆਟਾ, 2 ਕਿੱਲੋ ਖੰਡ ਅਤੇ 2 ਕਿੱਲੋ ਦਾਲ ਹੁੰਦੀ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

- Advertisement -

ਸਿੱਖ ਜਗ਼ਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...