- Advertisement -
ਅੱਜ-ਨਾਮਾ
ਰਾਮ ਰਹੀਮ ਲਈ ਮਿਲੀ ਪੈਰੋਲ ਜਿਹੜੀ,
ਕਈਆਂ ਧਿਰਾਂ ਦੀ ਓਧਰ ਆ ਅੱਖ ਬੇਲੀ।
ਉਸ ਦੇ ਕੋਲ ਆ ਵੋਟਾਂ ਦੀ ਲਾਈਨ ਵੱਡੀ,
ਜਿਸ ਦੇ ਮਗਰ ਚਾਹੇ, ਸਕਦਾ ਰੱਖ ਬੇਲੀ।
ਚੋਣ ਜਿੱਤਣ ਲਈ ਚਾਹੁੰਦੇ ਆ ਸਭ ਵੋਟਾਂ,
ਰੱਖਦਾ ਓਦੋਂ ਨਹੀਂ ਸੋਚ ਕੋਈ ਵੱਖ ਬੇਲੀ।
ਜਾ-ਜਾ ਡੇਰੇ ਵਿੱਚ ਚਰਨ-ਸਪਰਸ਼ ਕਰਦੇ,
ਪੈ ਜਾਏ ਸਭ ਨੂੰ ਇਹ ਮਾਰਨੀ ਝੱਖ ਬੇਲੀ।
ਜਿਹੜੇ ਲੋਕਾਂ ਵਿੱਚ ਮਾਰਦੇ ਬੜ੍ਹਕ ਲੀਡਰ,
ਉਹ ਵੀ ਮੱਥਾ ਕਈ ਲੈਂਦੇ ਹਨ ਟੇਕ ਬੇਲੀ।
ਥੱਈਆ-ਥੱਈਆ ਨਚਾਂਵਦਾ ਇਸ਼ਕ ਏਥੇ,
ਬਾਹਰੋਂ ਕਰਨਾ ਡਰਾਮਾ ਜਿਹਾ ਫੇਕ ਬੇਲੀ।
-ਤੀਸ ਮਾਰ ਖਾਂ
ਜੂਨ 11, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -