- Advertisement -
ਅੱਜ-ਨਾਮਾ
ਰਾਮ ਰਹੀਮ ਨੇ ਪਾਈ ਇੱਕ ਹੋਰ ਅਰਜ਼ੀ,
ਸੀ ਬੀ ਆਈ ਦੀ ਜਾਂਚ ਲਈ ਮੰਗ ਬੇਲੀ।
ਭਰਵਾਸਾ ਪੁਲਸ ਪੰਜਾਬ ਦਾ ਕੋਈ ਹੈ ਨਾ,
ਪਤਾ ਨਹੀਂ ਕਿੱਦਾਂ ਚੜ੍ਹਾਊਗੀ ਰੰਗ ਬੇਲੀ।
ਵੀਹ ਸੌ `ਠਾਰਾਂ ਤੋਂ ਰਿਹਾ ਹੈ ਚੁੱਪ ਕੀਤਾ,
ਆ ਗਈ ਨਵੀਂ ਫਿਰ ਕੋਈ ਤਰੰਗ ਬੇਲੀ।
ਸੀ ਬੀ ਆਈ ਨੇ ਪਹਿਲਾਂ ਸੀ ਜਾਂਚ ਕੀਤੀ,
ਉਹਦੀ ਚਰਚਾ ਵੀ ਕਰਦੀ ਹੈ ਦੰਗ ਬੇਲੀ।
ਮੁੜ ਤੋਂ ਓਸੇ ਦੀ ਜਦੋਂ ਪਿਆ ਮੰਗ ਕਰਦਾ,
ਮਾਮਲਾ ਟਾਲਣ ਦਾ ਲੱਭੇ ਉਹ ਰਾਹ ਬੇਲੀ।
ਬਾਹਰੋਂ ਬੜ੍ਹਕਾਂ ਤੇ ਅੰਦਰ ਤੋਂ ਡਰੀ ਜਾਂਦਾ,
ਉਹਦਾ ਰਲੇ ਨਹੀਂ ਸਾਹ ਨਾਲ ਸਾਹ ਬੇਲੀ।
-ਤੀਸ ਮਾਰ ਖਾਂ
ਦਸੰਬਰ 02, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -