Wednesday, April 24, 2024

ਵਾਹਿਗੁਰੂ

spot_img
spot_img

ਯੂਕ੍ਰੇਨ-ਰੂਸ ਜੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਥੋਂ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਸਿਮਰਨ ਸਿੰਘ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 18 ਅਗਸਤ, 2022 –
ਯੂਕ੍ਰੇਨ-ਰੂਸ ’ਚ ਜਾਰੀ ਭਿਆਨਕ ਜੰਗ ਅਤੇ ਬੰਮਬਾਰੀ ਵਿਚਾਲੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕ੍ਰੇਨ ਦੇ ਗੁਰਦੁਆਰੇ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਅਮਰੀਕਨ ਸਿੱਖ ਸਿਮਰਨ ਸਿੰਘ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ।

ਇਸ ਮੌਕੇ ਸਾਬਕਾ ਰਾਜ ਸਭਾ ਸਾਂਸਦ ਸ. ਤਰਲੋਚਨ ਸਿੰਘ, ਆਰ.ਐਸ. ਆਹੂਜਾ ਚੇਅਰਮੈਨ ਸਿੱਖ ਫੌਰਮ ਅਤੇ ਡੀਐਸਜੀਐਮਸੀ ਦੇ ਕਈ ਮੈਂਬਰ ਵੀ ਮੌਜ਼ੂਦ ਸਨ ।

ਸਿੱਖ ਧਰਮ ਇੰਟਰਨੈਸ਼ਨਲ ਦੇ ਕੌਮੀ ਕਾਰਜਾਂ ਦੇ ਸਲਾਹਕਾਰ ਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗੁਰੂ ’ਤੇ ਪੂਰਾ ਯਕੀਨ ਸੀ ਕਿ ਉਹ ਜਿਹੜਾ ਜੋਖ਼ਮ ਭਰਿਆ ਕਾਰਜ ਕਰਨ ਜਾ ਰਹੇ ਹਨ ਉਸ ’ਚ ਉਸ ਨੂੰ ਯਕੀਨਨ ਸਫਲਤਾ ਮਿਲੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਅਜਿਹਾ ਹੋਇਆ ਵੀ । ਸਾਡੇ ਇਕਜੁੱਟ ਹੋਣ ਨਾਲ ਹੀ ਸਾਡਾ ਪੰਥ ਸਭ ਤੋਂ ਮਜ਼ਬੂਤ ਹੋਇਆ ਹੈ ।

ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਐਸ਼ੋ-ਆਰਾਮ ਦਾ ਜਿਹੜਾ ਜੀਵਨ ਮੈਨੂੰ ਮਿਲਿਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਨਾਲ ਹੀ ਮਿਲਿਆ ਹੈ ਅਤੇ ਉਨ੍ਹਾਂ ਦੇ ਮਨ ’ਚ ਉਨ੍ਹਾਂ ਦਾ ਬਹੁਤ ਸਨਮਾਨ ਹੈ । ਅਜਿਹੇ ’ਚ ਜਦੋਂ ਯੂਕ੍ਰੇਨ-ਰੂਸ ਦੀ ਜੰਗ ਆਰੰਭ ਹੋਈ ਤਾਂ ਉਦੋਂ ਤੋਂ ਹੀ ਉਹ ਇਸ ਗੱਲ ਨੂੰ ਸੋਚ ਕੇ ਬਹੁਤ ਅਸਹਿਜ ਸਨ ਕਿ ਉਨ੍ਹਾਂ ਦੇ ਗੁਰੂ ਇਸ ਜੰਗ ’ਚ ਫੰਸ ਗਏ ਹਨ । ਇਸ ਤੋਂ ਬਾਅਦ ਉਹ ਲੰਦਨ ਦੇ ਇਯਾਸੀ ਪੁੱਜੇ ਜਿੱਥੇ ਇਕ ਕਾਰ ਤੋਂ ਮੋਲਦੋਵਾ ਦੀ ਰਾਜਧਾਨੀ ਚਿਸੀਨਾਊ ਦੀ ਯਾਤਰਾ ਕੀਤੀ ।

ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਯੂਕ੍ਰੇਨੀ ਪੀਪੁਲਸ ਸੇਲਫ ਡਿਫੈਂਸ ਆਰਗਨਾਈਜੇਸ਼ਨ ਦੇ ਮੈਂਬਰਾਂ ਨਾਲ ਮਿਲੇ ਜਿਨ੍ਹਾਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੀ ਸਲਾਹ ਦਿੱਤੀ ਕਿਉਂਕਿ ਸ਼ਹਿਰ ’ਚ ਹਮੇਸ਼ਾਂ ਹਮਲੇ ਦਾ ਖਤਰਾ ਸੀ ਪਰੰਤੂ ਉਨ੍ਹਾਂ ਲਈ ਇਹ ਪੂਰੀ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਅਤੇ ਚੜ੍ਹਦੀਕਲਾ ਨਾਲ ਭਰਪੂਰ ਸੀ ਅਤੇ ਮਨ ’ਚ ਪਵਿੱਤਰ ਗ੍ਰੰਥਾਂ ਦੇ ਦਰਸ਼ਨ ਦਾ ਜੋਸ਼ ਭਰਿਆ ਹੋਇਆ ਸੀ ਇਸ ਲਈ ਉਨ੍ਹਾਂ ਨੂੰ ਜੰਗ ਦੇ ਮੈਦਾਨ ’ਚ ਵੀ ਅਜਿਹਾ ਦਲੇਰਾਨਾ ਕੰਮ ਕਰਨ ਦਾ ਬਲ ਮਿਲਿਆ ।

ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਸ ਸਮੇਂ ਪੂਰੀ ਦੁਨੀਆਂ ਯੂਕ੍ਰੇਨ-ਰੂਸ ਵਿਚਾਲੇ ਜੰਗ ਦੀ ਤਬਾਹੀ ਦਾ ਮੰਜ਼ਰ ਵੇਖ ਕੇ ਸਹਿਮ ਦੇ ਮਾਹੌਲ ’ਚ ਸੀ ਉਸ ਸਮੇਂ ਅਮਰੀਕਾ ਦੇ ਐਸਪਨੋਲਾ ਸ਼ਹਿਰ ਦੇ ਵਸਨੀਕ ਸਿਮਰਨ ਸਿੰਘ ਨੇ ਸਿੱਖ ਡਿਫੇਂਸ ਨੈਟਵਰਕ-ਯੂ.ਕੇ., ਸਿੱਖ ਧਰਮ ਇੰਟਰਨੈਸ਼ਨਲ ਅਤੇ ਯੂਨਾਈਟਿਡ ਸਿੱਖ ਦੀ ਇਕਜੁੱਟਤਾ ਨਾਲ ਪਹਿਲਾਂ ਪੋਲੈਂਡ ਅਤੇ ਉਥੋਂ ਸੜਕ ਮਾਰਗ ਰਾਹੀਂ ਯੂਕੇ੍ਰਨ ਜਾ ਕੇ ਭਾਰੀ ਬੰਮਬਾਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਹੋਰ ਪਵਿੱਤਰ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਤੋਂ ਸਮੇਟ ਕੇ ਮਰਿਆਦਾ ਸਹਿਤ ਆਪਣੇ ਸਿਰ ’ਤੇ ਰੱਖ ਕੇ

ਉਥੋਂ ਸੁਰੱਖਿਅਤ ਬ੍ਰਿਟੇਨ ਪਹੁੰਚਾ ਕੇ ਇਕ ਸੱਚੇ ਸਿੱਖ ਦਾ ਫਰਜ਼ ਨਿਭਾਇਆ ਹੈ ।
ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯਕੀਨਨ ਸਿਮਰਨ ਸਿੰਘ ਨੇ ਜੋ ਦਲੇਰਾਨਾ ਕੰਮ ਕੀਤਾ ਹੈ ਉਸ ਨਾਲ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਨੌਜਵਾਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਾਰ ਦੀ ਭਾਵਨਾ ਵੱਧੇਗੀ ।

ਭਾਰੀ ਬੰਮਬਾਰੀ ਨਾਲ ਹੁਣ ਮਲਬੇ ਦੇ ਢੇਰ ’ਚ ਤਬਦੀਲ ਹੋ ਚੁੱਕੇ ਯੂਕ੍ਰੇਨ ’ਚ ਸਥਿਤ ਗੁਰਦੁਆਰੇ ਤੋਂ 22 ਮਾਰਚ ਨੂੰ ਮਰਿਆਦਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਕੱਢ ਕੇ ਲਿਆਉਣਾ ਅਜਿਹਾ ਦਲੇਰਾਨਾ ਕਾਰਜ ਹੈ ਜਿਸ ਦੀ ਮਿਸਾਲ ਕਿਤੇ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਧਰਮ ’ਚ ਸਿਮਰਨ ਸਿੰਘ ਵਰਗੇ ਅਜਿਹੇ ਕਈ ਸਿੱਖ ਮੌਜ਼ੂਦ ਹਨ ਜੋ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਲੇਰਾਨਾ ਅਤੇ ਜੋਖ਼ਮ ਭਰੇ ਕਦਮ ਚੁੱਕਣ ਤੋਂ ਪਿੱਛੇ ਨਹੀਂ ਹੱਟਦੇ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,184FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...