Saturday, April 20, 2024

ਵਾਹਿਗੁਰੂ

spot_img
spot_img

‘ਯਾਰ ਅਣਮੁੱਲੇ ਰਿਟਰਨਜ਼‘ ਦਾ ਟ੍ਰੇਲਰ ਹੋਇਆ ਰਿਲੀਜ਼

- Advertisement -

ਚੰਡੀਗੜ੍ਹ, 12 ਮਾਰਚ, 2020 –

ਸ਼੍ਰੀ ਫਿਲਮਜ਼ ਅਤੇ ਜਰਨੈਲ ਘੁਮਣ, ਬੱਤਰਾ ਸ਼ੋਅ ਬਿਜ਼ ਦੇ ਸਹਿਯੋਗ ਨਾਲ, ਦੇਸੀ ਰਿਕਾਰਡ ਆਉਣ ਵਾਲੀ ਪੰਜਾਬੀ ਫਿਲਮ, ਯਾਰ ਅਣਮੁੱਲੇ ਰਿਟਰਨਜ਼ ਪੇਸ਼ ਕਰ ਰਹੇ ਹਨ। ਇਹ ਫਿਲਮ ਤਿੰਨ ਦੋਸਤਾਂ ਦੀ ਕਹਾਣੀ ਬਿਆਨ ਕਰੇਗੀ, ਉਨ੍ਹਾਂ ਦਾ ਪਿਆਰ, ਦਿਲ ਟੁੱਟਣਾ, ਰੋਮਾਂਸ ਜੋ ਕਿ 27 ਮਾਰਚ 2020 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਹਾਲ ਹੀ ਵਿਚ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਫਿਲਮ ‘ਚ ਪ੍ਰਭਾ ਗਿੱਲ, ਯੁਵਰਾਜ ਹੰਸ, ਹਰੀਸ਼ ਵਰਮਾ ਮੁੱਖ ਭੂਮਿਕਾਵਾਂ ਚ ਹਨ ਜਿਹਨਾਂ ਦੇ ਨਾਲ ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜਸਲੀਨ ਸਲੇਚ ਖਾਸ ਭੂਮਿਕਾਵਾਂ‘ ਚ ਹਨ। ਇਸ ਫਿਲਮ ਨਾਲ ਪ੍ਰਭ ਗਿੱਲ ਅਤੇ ਜਸਲੀਨ ਸਲੈਚ ਅਦਾਕਾਰੀ ਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ, ਜਿਸ ਨੇ ਪਹਿਲਾਂ ਰੱਬ ਦਾ ਰੇਡੀਓ ਅਤੇ ਆਟੇ ਦੀ ਚਿੜੀ ਦਾ ਨਿਰਦੇਸ਼ਨ ਕੀਤਾ ਹੈ।

ਸਾਰਾ ਪ੍ਰੋਜੈਕਟ ਅਮਨਦੀਪ ਸਿਹਾਗ, ਆਦਮਿਆ ਸਿੰਘ, ਅਮਨਦੀਪ ਸਿੰਘ, ਮਿੱਠੂ ਝਜਰਾ, ਡਾ: ਵਰੁਣ ਮਲਿਕ, ਪੰਕਜ ਢਾਕਾ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਮਾਣ ਰਾਜ ਸੂਰੀ ਨੇ ਕੀਤਾ ਹੈ ਅਤੇ ਇੰਦਰਜੀਤ ਗਿੱਲ ਫਿਲਮ ਦੇ ਕਰੀਏਟਿਵ ਨਿਰਮਾਤਾ ਹਨ। ਗੁਰਜਿੰਦ ਮਾਨ ਨੇ ਯਾਰ ਅਣਮੁੱਲੇ ਦੀ ਕਹਾਣੀ ਲਿਖੀ ਹੈ ਅਤੇ ਫਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਜਾਰੀ ਹੋਇਆ ਹੈ।

ਟ੍ਰੇਲਰ ਰਿਲੀਜ਼ ਦੇ ਮੌਕੇ ਤੇ ਡਾਇਰੈਕਟਰ ਹੈਰੀ ਭੱਟੀ ਨੇ ਕਿਹਾ, “ਯਾਰ ਅਨਮੁੱਲੇ ਨੇ ਉਦਯੋਗ ਅਤੇ ਲੋਕਾਂ ਨੂੰ ਨਵੇਂ ਪੱਧਰ‘ ਤੇ ਪ੍ਰਭਾਵਤ ਕੀਤਾ। ਇਸ ਲਈ ਤਾਜ਼ੇ ਚਿਹਰਿਆਂ ਅਤੇ ਊਰਜਾ ਨਾਲ ਇਸ ਦਾ ਸੀਕੁਅਲ ਬਣਾਉਣਾ ਇਕ ਵੱਡੀ ਚੁਣੌਤੀ ਹੈ ਅਤੇ ਪੂਰੀ ਟੀਮ ਨੇ ਇਸ ਨੂੰ ਵਧੀਆ ਉਮੰਗ ਨਾਲ ਪ੍ਰਦਾਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ। ਇਸ ਫਿਲਮ ਨੂੰ ਜਿਆਦਾ ਲੋਕਾਂ ਤਕ ਪਹੁੰਚਾਉਣ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਲੱਗ ਅਲੱਗ ਸਭਿਆਚਾਰਾਂ ਨੂੰ ਜੋੜਨ ਦੀ ਜਿਵੇਂ ਹਰਿਆਣਵੀ, ਹਿਮਾਚਲੀ ਅਤੇ ਪੰਜਾਬੀ। ਮੈਂਨੂੰ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਪਸੰਦ ਕਰਨਗੇ ਅਤੇ ਸਾਡੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ।”

ਮੁੱਖ ਅਦਾਕਾਰ ਯੁਵਰਾਜ ਹੰਸ ਨੇ ਕਿਹਾ, “ਮੈਂ ਯਾਰ ਅਣਮੁੱਲੇ (2011) ਵਿੱਚ ਕੰਮ ਕੀਤਾ ਸੀ ਅਤੇ ਇਸ ਦੇ ਸੀਕਵਲ ਵਿੱਚ ਕੰਮ ਕਰਨਾ ਮੇਰੇ ਲਈ ਚੰਗੀ ਕਿਸਮਤ ਤੋਂ ਇਲਾਵਾ ਕੁਝ ਵੀ ਨਹੀਂ ਹੈ। ਮੈਂ ਸੱਚਮੁੱਚ ਇਹ ਵੇਖ ਕੇ ਬਹੁਤ ਖ਼ੁਸ਼ ਹਾਂ ਕਿ ਦਰਸ਼ਕ ਯਾਰ ਅਣਮੁੱਲੇ ਰਿਟਰਨਜ਼ ਨੂੰ ਕਿੰਨਾ ਪਸੰਦ ਕਰਦੇ ਹਨ।“

ਪ੍ਰਮੁੱਖ ਅਦਾਕਾਰ ਪ੍ਰਭਾ ਗਿੱਲ ਨੇ ਕਿਹਾ, “ਮੇਰੇ ਲਈ ਇਹ ਮਾਣ ਦੀ ਗੱਲ ਸੀ ਕਿ ਯਾਰ ਅਨਮੁੱਲੇ ਦੇ ਸੀਕਵਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੈਂਨੂੰ ਪਹਿਲਾ ਭਾਗ ਬਹੁਤ ਪਸੰਦ ਆਇਆ ਅਤੇ ਇਹ ਮੇਰੇ ਲਈ ਯਾਰ ਅਣਮੁੱਲੇ ਰਿਟਰਨਜ਼ ਦੀ ਟੀਮ ਨਾਲ ਕੰਮ ਕਰਨ ਦਾ ਸੁਪਨਾ ਸਾਕਾਰ ਹੋਣ ਵਰਗਾ ਸੀ।”

“ਯਾਰ ਅਣਮੁੱਲੇ ਦੋਸਤਾਂ ਦੀ ਕਹਾਣੀ ਹੈ ਅਤੇ ਮੈਂਨੂੰ ਪੂਰਾ ਯਕੀਨ ਹੈ ਕਿ ਇਹ ਦਰਸ਼ਕਾਂ ਨੂੰ ਉਨ੍ਹਾਂ ਦੇ ਸੁਨਹਿਰੀ ਸਮੇਂ ਦੀ ਯਾਦ ਦਿਲਾਵੇਗਾ। ਮੈਂ ਲੋਕਾਂ ਦੇ ਇਸ ਫਿਲਮ ਨੂੰ ਵੇਖਣ ਲਈ ਸੱਚਮੁੱਚ ਉਤਸ਼ਾਹਤ ਹਾਂ”, ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਰੀਸ਼ ਵਰਮਾ ਨੇ ਕਿਹਾ।

“ਸਾਨੂੰ ਯਾਰ ਅਣਮੁੱਲੇ ਰਿਟਰਨਜ਼ ਬਾਰੇ ਪੂਰਾ ਭਰੋਸਾ ਹੈ ਕਿ ਦਰਸ਼ਕ ਇਸ ਫਿਲਮ ਦਾ ਉਸੇ ਤਰ੍ਹਾਂ ਸਮਰਥਨ ਕਰਨਗੇ ਜਿਵੇਂ ਉਨ੍ਹਾਂ ਨੇ ਪਹਿਲੇ ਭਾਗ ਦਾ ਸਮਰਥਨ ਕੀਤਾ ਸੀ। ਹਾਲਾਂਕਿ ਇਸ ਦੇ ਪਹਿਲੇ ਹਿੱਸੇ ਦਾ ਇਕ ਵਫ਼ਾਦਾਰ ਅਤੇ ਮਜ਼ਬੂਤ ਪ੍ਰਸ਼ੰਸਕ ਅਧਾਰ ਹੈ, ਸਾਨੂੰ ਪੂਰਾ ਯਕੀਨ ਹੈ ਕਿ ਦਰਸ਼ਕ ਸਾਨੂੰ ਨਿਰਾਸ਼ ਨਹੀਂ ਕਰਨਗੇ”, ਫਿਲਮ ਦੇ ਨਿਰਮਾਤਾ ਆਦਮਿਆ ਸਿੰਘ ਨੇ ਕਿਹਾ।

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...