- Advertisement -
ਅੱਜ-ਨਾਮਾ
ਮੱਤਭੇਦ ਜਿਹੇ ਕਿਤੇ ਕੁਝ ਸੁਣੇ ਉੱਠਣ,
ਚਾਲਾਂ ਚੱਲ ਰਹੇ ਕੇਂਦਰ ਦੇ ਯਾਰ ਬੇਲੀ।
ਨਿੱਕੇ ਨੁਕਤਿਆਂ ਨੂੰ ਬਹੁਤੇ ਕਰਨ ਵੱਡੇ,
ਮਗਰੋਂ ਆਖਦੀ ਜਿੱਦਾਂ ਸਰਕਾਰ ਬੇਲੀ।
ਏਜੰਟ ਮੀਡੀਏ ਅੰਦਰ ਵੀ ਤੇਜ਼ ਵਗਦੇ,
ਚੁਣ-ਚੁਣ ਛਾਪਦੇ ਹਨ ਤਕਰਾਰ ਬੇਲੀ।
ਲਗਦੀ ਸੰਨ੍ਹ ਇਕੱਠ ਵਿੱਚ ਲੱਗਦੀ ਊ,
ਜੀਹਨੂੰ ਸਕੀ ਸਰਕਾਰ ਨਾ ਮਾਰ ਬੇਲੀ।
ਜਾਗਦੇ ਰਹਿਣ ਦੀ ਲੋੜ ਜੁਝਾਰੂਆਂ ਨੂੰ,
ਪਹਿਲੇ ਜਾਗਣ ਤੋਂ ਵੱਧ ਹੈ ਹੋਰ ਬੇਲੀ।
ਢਿੱਲ ਪਹਿਰੇ ਦੀ ਜਿੱਥੇ ਵੀ ਰਹੇ ਬੇਲੀ,
ਸੰਨ੍ਹ ਓਥੋਂ ਫਿਰ ਲਾਉਣਗੇ ਚੋਰ ਬੇਲੀ।
-ਤੀਸ ਮਾਰ ਖਾਂ
12 ਅਕਤੂਬਰ, 2020 –
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -