- Advertisement -
ਅੱਜ-ਨਾਮਾ
ਮੰਨਿਆ ਅੰਤ ਅਮਰੀਕਾ ਕਿ ਪਾਕਿ ਵਾਲੇ,
ਖੇਡ ਗਏ ਉਹਦੇ ਵਿਰੁੱਧ ਵੀ ਚਾਲ ਬੇਲੀ।
ਉਹਨੂੰ ਕਿਹਾ ਸੀ ਦੇਵਾਂਗੇ ਸਾਥ ਹਰ ਥਾਂ,
ਔਝੜੇ ਸਮੇਂ ਵਿੱਚ ਨਿਭਾਂਗੇ ਨਾਲ ਬੇਲੀ।
ਤਾਲਿਬਾਨਾਂ ਦੀ ਵਿੱਚੋਂ ਸਭ ਮਦਦ ਕੀਤੀ,
ਬਣਿਆ ਪਾਕਿ ਸੀ ਉਨ੍ਹਾਂ ਦੀ ਢਾਲ ਬੇਲੀ।
ਲਾ-ਲਾ ਗੱਲੀਂ ਅਮਰੀਕਾ ਦੇ ਹਾਕਮਾਂ ਨੂੰ,
ਕਰ`ਤੇ ਗਰਕ ਸੀ ਵੀਹ ਕੁ ਸਾਲ ਬੇਲੀ।
ਬਾਹਲੀ ਖਾਧੀ ਆ ਮਾਰ ਅਮਰੀਕੀਆਂ ਨੇ,
ਬਾਹਲੀ ਫੌਜ ਵੀ ਓਧਰ ਮਰਵਾਈ ਬੇਲੀ।
ਜਿੱਤਾਂ ਜਿੱਤਣ ਤੋਂ ਬਿਨਾਂ ਹੀ ਘਰੀਂ ਆਏ,
ਅਸਲੀ ਗੱਲ ਦੀ ਅਕਲ ਹੈ ਆਈ ਬੇਲੀ।
-ਤੀਸ ਮਾਰ ਖਾਂ
15 ਸਤੰਬਰ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -