- Advertisement -
ਅੱਜ-ਨਾਮਾ
ਮੌਸਮ ਪਲਟਿਆ ਦਸਾਂ ਕੁ ਦਿਨਾਂ ਅੰਦਰ,
ਗਰਮੀ ਗਈ ਤਾਂ ਠੰਢ ਹੈ ਆਉਣ ਲੱਗੀ।
ਜਿਹੜੇ ਦੇਸ਼ ਹਨ ਉੱਤਰ ਦੇ ਵੱਲ ਪੈਂਦੇ,
ਕੁਦਰਤ ਬਰਫ ਵੀ ਹੈ ਵਿਛਾਉਣ ਲੱਗੀ।
ਦੱਖਣੀ ਪਾਸੇ ਨੂੰ ਜਿਹੜੇ ਹਨ ਦੇਸ਼ ਪੈਂਦੇ,
ਪਾਰਾ ਗਰਮੀ ਹੈ ਥੋੜ੍ਹਾ ਚੜ੍ਹਾਉਣ ਲੱਗੀ।
ਬਹੁਤੀ ਗਰਮੀ ਨਾ ਬਹੁਤੜੀ ਠੰਡ ਮਾੜੀ,
ਮਾੜੀ ਰੁੱਤ ਜਦ ਕੁੰਜ ਪਲਟਾਉਣ ਲੱਗੀ।
ਬਦਲਦਾ ਮੌਸਮ ਤਾਂ ਕਈ ਬਿਮਾਰ ਹੁੰਦੇ,
ਲੱਗਦੀ ਖੰਘ ਫਿਰ ਤਾਪ ਚੜ੍ਹਾਏ ਮੀਆਂ।
ਰੁਕ ਜਾਏ ਕੰਮ ਤੇ ਪੈਸੇ ਨੇ ਖਰਚ ਹੁੰਦੇ,
ਕੱਟ ਕੇ ਪੇਟ ਸੀ ਜਿਹੜੇ ਬਚਾਏ ਮੀਆਂ।
-ਤੀਸ ਮਾਰ ਖਾਂ
ਅਕਤੂਬਰ 05, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -