ਯੈੱਸ ਪੰਜਾਬ
ਚੰਡੀਗੜ, 19 ਜਨਵਰੀ, 2021 –
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਵੱਲੋ 26 ਜਨਵਰੀ ਦੀ ਟਰੈਕਟਰ ਪਰੇਡ ਦੀ ਹਿਮਾਇਤ ਕਰਦਿਆਂ ਕਿਹਾ ਕਿ ਪਾਰਟੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ, ਜੋ ਕਹਿਰ ਦੀ ਸਰਦੀ ਚ ਦਿੱਲੀ ਵਿਖੇ ਹੱਕੀ ਮੰਗਾਂ ਲਈ ਪਿਛਲੇ ਡੇਢ ਮਹੀਨੇ ਤੋ ਕਰ ਰਹੇ ਹਨ ਤੇ ਇਸ ਘੋਲ ਵਿੱਚ 100 ਤੋ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਪੀੜਤ ਪਰਿਵਾਰਾਂ ਨਾਲ ਕੋਈ ਹਮਦਰਦੀ ਨਹੀ ਵਿਖਾਈ ।
ਸ ਰਵੀਇੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਚ ਕਿਹਾ ਕਿ ਉਹ ਕਿਸਾਨ ਅੰਦਲਨ ਦਬਾਉਣ,ਲਮਕਾਉਣ ਤੇ ਪਰਚੇ ਦਰਜ ਕਰਨ ਤੋ ਗੁਰੇਜ ਕਰੇ, ਨਹੀ ਤਾਂ ਹਲਾਤ ਅਸ਼ਾਂਤ ਹੋ ਜਾਣ ਦੀ ਚਰਚਾ ਹੈ। ਸ ਰਵੀਇੰਦਰ ਸਿੰਘ ਨੇ ਦੱਸਿਆ ਕਿ ਇਨਾ ਖੇਤੀ ਕਾਨੂੰਨਾਂ ਪਿੱਛੇ ਸਿਰਫ ਕਾਰਪੋਰੇਟ ਘਰਾਣੇ ਨਹੀ ਸਗੋ ਸੰਸਾਰ ਸਾਮਰਾਜੀ ਤਾਕਤਾਂ ਵੀ ਖੜੀਆਂ ਹਨ ।
ਉਨਾ ਵੱਲੋ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਖੇਤੀ ਮੰਡੀਆਂ ਖੋਲਣ ਲਈ ਕੀਤੀਆਂ ਜਾਂਦੀਆ ਹਿਦਾਇਤਾਂ ਇਨਾ ਖੇਤੀ ਕਾਨੂੰਨਾਂ ਦਾ ਅਧਾਰ ਬਣੀਆਂ ਹਨ ।
ਮੋਦੀ ਸਰਕਾਰ ਨੂੰ ਸਤਾਹੀਣ ਕਰਨ ਲਈ ਰਵੀਇੰਦਰ ਸਿੰਘ ਨੇ ਭਾਜਪਾ ਦਾ ਅਧਾਰ ਵੱਖ ਵੱਖ ਸੂਬਿਆਂ ਤੋ ਖਤਮ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਬੁਨਿਆਦ ਪ੍ਰਸਤ ਹਕੂਮਤ ਨੂੰ ਸਤਾ ਤੋ ਲਾਂਭੇ ਕਰਨ ਲਈ ਵੱਡੀ ਲਾਮੰਬਦੀ ਦੀ ਜਰੂਰਤ ਹੈ ।
ਅੱਧੇ ਅਸਮਾਨ ਦੀ ਮਾਲਕ ਔਰਤ ਦਿਵਸ ਤੇ ਕਿਸਾਨ ਬੀਬੀਆਂ ਵੱਲੋ ਪਾਏ ਗਏ ਯੋਗਦਾਨ ਨੇ ਅੰਦੋਲਨ ਨੂੰ ਇਤਿਹਾਸਕ ਬਣਾ ਦਿੱਤਾ ਹੈ , ਇਸ ਦੀਆਂ ਉਹ ਮੁਬਾਰਕਾਂ ਦਿੰਦੇ ਹਨ ।