- Advertisement -
ਅੱਜ-ਨਾਮਾ
ਮੁੱਦਾ ਰਿਹਾ ਨਹੀਂ ਜਦੋਂ ਕੋਈ ਹੋਰ ਬੇਲੀ,
ਚਰਚਾ ਸਿਰਫ ਕੋਰੋਨਾ ਲਈ ਹੋਏ ਬੇਲੀ।
ਲੋਕੀਂ ਪੁੱਛ ਰਹੇ, ਕਿੱਥੇ ਬਈ ਕੇਸ ਕਿੰਨੇ,
ਕਿਹੜੇ ਦੇਸ਼ ਵਿੱਚ ਕਿੰਨੇ ਆ ਮੋਏ ਬੇਲੀ।
ਅੰਕੜਿਆਂ ਉੱਤੇ ਵੀ ਲੋਕਾਂ ਨੂੰ ਸ਼ੱਕ ਹੋਵੇ,
ਕਦੇ ਵੀ ਲੁਕਣ ਨਹੀਂ ਕੇਸ ਲੁਕੋਏ ਬੇਲੀ।
ਜਿਨ੍ਹਾਂ ਘਰੀਂ ਕੋਰੋਨਾ ਨੇ ਕਹਿਰ ਪਾਇਆ,
ਵੜ-ਵੜ ਨੁੱਕਰੀਂ ਸੁਣੇ ਉਹ ਰੋਏ ਬੇਲੀ।
ਜਿਹੜੇ ਘਰਾਂ ਦਾ ਮਰ ਗਿਆ ਜੀਅ ਕੋਈ,
ਡਰਦੇ ਜਾਣ ਸਸਕਾਰ ਨਹੀਂ ਕਰਨ ਬੇਲੀ।
ਵੱਜਦੇ ਮਿਹਣੇ ਵੀ ਪਿੰਡ ਦੇ ਜਰਨ ਬੇਲੀ,
ਅੰਦਰੀਂ ਬੈਠ ਕੇ ਸਿਸਕੀਆਂ ਭਰਨ ਬੇਲੀ।
-ਤੀਸ ਮਾਰ ਖਾਂ
ਅਪ੍ਰੈਲ 01, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ
- Advertisement -