Saturday, April 20, 2024

ਵਾਹਿਗੁਰੂ

spot_img
spot_img

ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਇਆ ਵਿਆਹ; ਡਾ: ਗੁਰਪ੍ਰੀਤ ਕੌਰ ਬਣੀ ‘ਨਵੀਂ ਹੋਮ ਮਨਿਸਟਰ’

- Advertisement -

ਯੈੱਸ ਪੰਜਾਬ
ਚੰਡੀਗੜ੍ਹ, 7 ਜੁਲਾਈ, 2022:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਅੱਜ ਡਾ: ਗੁਰਪ੍ਰੀਤ ਕੌਰ ਨਾਲ ਵਿਅਹ ਕਰਵਾ ਲਿਆ।

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਇਸ ਸੰਬੰਧੀ ਹੋਏ ਬਹੁਤ ਹੀ ਘੱਟ ਲੋਕਾਂ ਦੀ ਸ਼ਮੂਲੀਅਤ ਵਾਲੇ ਸਮਾਗਮ ਵਿੱਚ ਆਨੰਦ ਕਾਰਜ ਸੰਪੂਰਨ ਹੋਇਆ ਜਿਸ ਮਗਰੋਂ ਡਾ: ਗੁਰਪ੍ਰੀਤ ਕੌਰ ਹੁਣ ਮੁੱਖ ਮੰਤਰੀ ਦੇ ‘ਨਵੇਂ ਹੋਮ ਮਨਿਸਟਰ’ ਬਣ ਗਏ ਹਨ।

ਵਿਆਹ ਸਮਾਗਮ ਵਿੱਚ ‘ਆਪ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਅਤੇ ਬੇਟੀ ਸਹਿਤ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਮਰਹੂਮ ਪਿਤਾ ਦੀ ਜਗ੍ਹਾ ਬਾਪ ਵਾਲੇ ਫ਼ਰਜ਼ ਅਦਾ ਕੀਤੇ।

ਸ੍ਰੀ ਕੇਜਰੀਵਾਲ ਅੱਜ ਸਵੇਰੇ ਹੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜੇ ਅਤੇ ਵਿਆਹ ਸਮਾਗਮ ਤੋਂ ਫ਼ੌਰਨ ਬਾਅਦ ਵਾਪਸ ਰਵਾਨਾ ਹੋ ਗਏ। ਉਨ੍ਹਾਂ ਨੇ ਬਾਅਦ ਵਿੱਚ ਇਕ ਟਵੀਟ ਕਰਕੇ ਸ: ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਨੂੰ ਵਧਾਈ ਵੀ ਦਿੱਤੀ।

ਇਸ ਤੋਂ ਇਲਾਵਾ ‘ਆਪ’ ਦੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਅਤੇ ਸ੍ਰੀ ਸੰਜੇ ਸਿੰਘ ਵੀ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਸ੍ਰੀ ਚੱਢਾ ਤੋਂ ਇਲਾਵਾ ਪੰਜਾਬ ਤੋਂ ‘ਆਪ’ ਦਾ ਕੋਈ ਵੀ ਰਾਜ ਸਭਾ ਮੈਂਬਰ, ਕੈਬਨਿਟ ਮੰਤਰੀ ਜਾਂ ਫ਼ਿਰ ਵਿਧਾਇਕ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਸਨ ਅਤੇ ਦੋਹਾਂ ਪਾਸਿਆਂ ਤੋਂ ਵਿਆਹ ਸਮਾਗਮ ਨੂੰ ਕੇਵਲ ਪਰਿਵਾਰਕ ਲੋਕਾਂ ਤਕ ਹੀ ਸੀਮਤ ਰੱਖ਼ਿਆ ਗਿਆ।

ਇਹ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਦੇ ਵਿਆਹ ਦਾ ਸਮਾਗਮ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਅਯੋਜਿਤ ਕੀਤਾ ਗਿਆ ਹੋਵੇ। ਪਹਿਲਾਂ ਇਹ ਸੂਚਨਾ ਸੀ ਕਿ ਮੁੱਖ ਮੰਤਰੀ ਅਤੇ ਡਾ: ਗੁਰਪ੍ਰੀਤ ਕੌਰ ਚੰਡੀਗੜ੍ਹ ਦੇ ਇਕ ਗੁਰਦੁਆਰੇ ਵਿੱਚ ਲਾਵਾਂ ਫ਼ੇਰੇ ਲੈਣਗੇ ਪਰ ਬਾਅਦ ਵਿੱਚ ਆਨੰਦ ਕਾਰਜ ਵੀ ਮੁੱਖ ਮੰਤਰੀ ਨਿਵਾਸ ਦੇ ਅੰਦਰ ਹੀ ਕਰਵਾਇਆ ਗਿਆ।

ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਏ ਇਸ ਵਿਆਹ ਦੀ ਦੋਹਾਂ ਪਰਿਵਾਰਾਂ ਵਿੱਚੋਂ ਪਹਿਲਾਂ ਕਿਸੇ ਨੇ ਵੀ ਭਿਣਕ ਨਹੀਂ ਲੱਗਣ ਦਿੱਤੀ ਅਤੇ ਵੀਰਵਾਰ ਨੂੰ ਹੋਣ ਵਾਲੇ ਇਸ ਵਿਆਹ ਸਮਾਗਮ ਦਾ ਬੁੱਧਵਾਰ ਹੀ ਖ਼ੁਲਾਸਾ ਹੋਇਆ ਸੀ।

ਵਿਆਹ ਦੌਰਾਨ ਜਦ ਭਗਵੰਤ ਮਾਨ ਪੰਡਾਲ ਵੱਲ ਵਧੇ ਤਾਂ ਉਨ੍ਹਾਂ ਦੀਆਂ ਸਾਲੀਆਂ ਨੇ ਰਾਹ ਰੋਕ ਲਿਆ ਅਤੇ ਰਿਬਨ ਕਟਾਈ ਦੀ ਰਸਮ ਵੇਲੇ ਉਸ ਵੇਲੇ ਹਾਸੜ ਮਚ ਗਈ ਜਦ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਤਾਂ ਰਿਬਨ ਕਟਾਈ ਲਈ ਕੈਂਚੀ ਵੀ ਨਹੀਂ ਲੈ ਕੇ ਆਏ।

ਇਸ ਤੋਂ ਪਹਿਲਾਂ ਸ: ਮਾਨ ਨੂੰ ਪੰਡਾਲ ਵਿੱਚ ਲਿਆਉਣ ਸਮੇਂ ਕਿਰਪਾਨ ਫ਼ੜੀ ਸ: ਮਾਨ ਇਕ ਫੁਲਕਾਰੀ ਦੇ ਹੇਠ ਆਉਂਦੇ ਨਜ਼ਰ ਆਏ ਜਿਸਨੂੰ ਹੋਰਨਾਂ ਤੋਂ ਇਲਾਵਾ ਸ੍ਰੀ ਰਾਘਵ ਚੱਢਾ ਨੇ ਖ਼ੁਦ ਫ਼ੜਿਆ ਹੋਇਆ ਸੀ।

ਇਸ ਵਿਆਹ ਮੌਕੇ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਵਿਸ਼ੇਸ਼ ਤੌਰ ’ਤੇ ਖੁਸ਼ ਨਜ਼ਰ ਆਏ ਅਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਵਿਆਹ ਤੋਂ ਬਾਅਦ ਵੱਡਿਆਂ ਤੋਂ ਅਸ਼ੀਰਵਾਦ ਅਤੇ ਹੋਰਨਾਂ ਤੋਂ ਸ਼ੁੱਭਕਾਮਨਾਵਾਂ ਕਬੂਲੀਆਂ।

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਪਿਹੋਵਾ ਦੀ ਜੰਮਪਲ 32 ਸਾਲਾ ਡਾ: ਗੁਰਪ੍ਰੀਤ ਕੌਰ ਦਾ ਵਿਆਹ 48 ਸਾਲਾ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨਾਲ ਹੋਇਆ ਹੈ। ਅੰਬਾਲਾ ਵਿੱਚ ਮੁਲਾਨਾ ਸਥਿਤ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਪ੍ਰਾਪਤ ਡਾ: ਗੁਰਪ੍ਰੀਤ ਕੌਰ ਤਿੰਨ ਭੈਣਾਂ ਵਿੱਚ ਸਭ ਤੋਂ ਛੋਟੀ ਹੈ ਅਤੇ ਇਕ ‘ਫਿਜ਼ੀਸ਼ੀਅਨ’ ਵਜੋਂ ਕਾਰਜਸ਼ੀਲ ਹੈ।

ਸ: ਮਾਨ ਦਾ 2015 ਵਿੱਚ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਇਹ ਉਨ੍ਹਾਂ ਦੀ ਇਹ ਦੂਜੀ ਸ਼ਾਦੀ ਹੈ। ਪਹਿਲੀ ਸ਼ਾਦੀ ਵਿੱਚੋਂ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੀ ਬੇਟੀ ਸੀਰਤ ਕੌਰ 21 ਸਾਲਾਂ ਦੀ ਹੈ ਜਦਕਿ ਬੇਟਾ ਦਿਲਸ਼ਾਨ 17 ਸਾਲਾਂ ਦਾ ਹੈ ਅਤੇ ਉਹ ਆਪਣੀ ਮਾਤਾ ਨਾਲ ਵਿਦੇਸ਼ ਵਿੱਚ ਰਹਿੰਦੇ ਹਨ। ਦੋਹਾਂ ਨੂੂੰ ਸ: ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਸਮਾਗਮ ਸਮੇਂ ਵੇਖ਼ਿਆ ਗਿਆ ਸੀ।

ਡਾ: ਗੁਰਪ੍ਰੀਤ ਕੌਰ ਨੇ ਅੱਜ ਆਪ ਵੀ ਟਵੀਟ ਕਰਕੇ ‘ਦਿਨ ਸ਼ਗਨਾਂ ਦਾ ਚੜਿ੍ਹਆ’ ਲਿਖ਼ ਕੇ ਆਪਣੀ ਤਸਵੀਰ ਟਵਿੱਟਰ ’ਤੇ ਪੋਸਟ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...