Thursday, April 25, 2024

ਵਾਹਿਗੁਰੂ

spot_img
spot_img

ਮੁਕਤਸਰ ਦੇ ਮਜ਼ਦੂਰ ਨਾਲ ਜ਼ਿਆਦਤੀ ਸਹਿਣ ਨਹੀਂ ਕਰੇਗਾ ਅਕਾਲੀ ਦਲ ਅੰਮ੍ਰਿਤਸਰ, ਦੋਸ਼ੀਆਂ ਨੂੰ ਬਣਦੀ ਸਜ਼ਾ ਹੋਵੇ: ਸਿਮਰਨਜੀਤ ਸਿੰਘ ਮਾਨ

- Advertisement -

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 02 ਅਗਸਤ, 2021 –
“ਮੁਕਤਸਰ ਜ਼ਿਲ੍ਹੇ ਵਿਚ ਲੰਬੀ ਤਹਿਸੀਲ ਵਿਚ ਪੈਦੇ ਪਿੰਡ ਢਾਂਬਾ ਪਿੰਡ ਦੇ ਇਕ ਇੱਟਾਂ ਬਣਾਉਣ ਵਾਲੇ ਕਾਰੋਬਾਰ ਵਿਚ ਜੋ ਕੰਮ ਕਰਦਾ ਸੀ, ਉਸਨੂੰ ਉਸਦੇ ਮਾਲਕ ਵੱਲੋਂ ਉਸਦੀ ਮਿਹਨਤ ਦੀ ਮਜਦੂਰੀ ਨਹੀਂ ਸੀ ਦਿੱਤੀ ਜਾ ਰਹੀ । ਜਿਸ ਕਾਰਨ ਉਸਨੇ ਜਦੋਂ ਆਪਣੀ ਮਜਦੂਰੀ ਦੇ ਬਣਦੇ ਪੈਸੇ ਦਾ ਭੁਗਤਾਨ ਕਰਨ ਲਈ ਕਿਹਾ ਤਾਂ ਉਸਨੂੰ ਉਸਦੀ ਮਿਹਤਨ ਦੇਣ ਦੀ ਬਜਾਇ ਆਪਣੇ ਬੰਦਿਆਂ ਕੋਲੋ ਟਰੈਕਟਰ ਨਾਲ ਬੰਨਕੇ ਕੁੱਟਵਾਇਆ ਗਿਆ, ਕੁੱਟਣ ਦੇ ਨਾਲ-ਨਾਲ ਉਸਦੀ ਜਾਤੀ ਉਤੇ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਸਨੂੰ ਜਲੀਲ ਕਰਨ ਦੀ ਵੀ ਅਤਿ ਨਿੰਦਣਯੋਗ ਕਾਰਵਾਈ ਕੀਤੀ ਗਈ । ਜਦੋਂਕਿ ਇਹ ਮਜਦੂਰ ਇਕ ਦਲਿਤ ਰੰਘਰੇਟਾ ਮਜਦੂਰ ਹੈ ।

ਜਿਸ ਨਾਲ ਮਾਲਕਾਂ ਨੇ ਬਹੁਤ ਵੱਡੀ ਬੇਇਨਸਾਫ਼ੀ ਤੇ ਜ਼ਬਰ ਜੁਲਮ ਕੀਤਾ ਹੈ । ਇਥੋਂ ਤੱਕ ਕਿ ਉਸ ਵੱਲੋਂ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ ਤੇ ਵੀ ਪੁਲਿਸ ਵੱਲੋਂ ਵੀ ਸਹੀ ਸਮੇਂ ਤੇ ਕਾਰਵਾਈ ਨਾ ਕਰਕੇ ਉਸ ਨਾਲ ਹੋਰ ਵੀ ਅਸਹਿ ਤੇ ਅਕਹਿ ਜੁਲਮ ਕੀਤਾ ਗਿਆ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਅਤਿ ਅਪਮਾਨਜਨਕ ਅਤੇ ਜਾਤ-ਪਾਤ ਦੇ ਜਕੜ ਵਿਚ ਫਸਕੇ ਨਫ਼ਰਤ ਭਰੇ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਵੀ ਘੋਰ ਨਿੰਦਾ ਕਰਦਾ ਹੋਇਆ ਇਹ ਮੰਗ ਕਰਦਾ ਹੈ ਕਿ ਜਿਹੜੇ ਵੀ ਦੋਸ਼ੀਅਨ ਨੇ ਉਸਦੀ ਮਿਹਨਤ ਦੀ ਮਜਦੂਰੀ ਦੇਣ ਤੋਂ ਇਨਕਾਰ ਕੀਤਾ, ਉਸਦੀ ਕੁੱਟਮਾਰ ਕੀਤੀ ਅਤੇ ਉਸ ਉਤੇ ਅਪਸ਼ਬਦਾਂ ਦੀ ਵਰਤੋਂ ਕਰਕੇ ਜਲੀਲ ਕਰਨ ਦੀ ਕਾਰਵਾਈ ਕੀਤੀ, ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਤੁਰੰਤ ਕਾਰਵਾਈ ਕਰਦੇ ਹੋਏ ਸੰਬੰਧਤ ਪੀੜ੍ਹਤ ਗਰੀਬ ਪਰਿਵਾਰ ਦੇ ਮਜਦੂਰ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ ਨਾ ਕਿ ਪੁਲਿਸ ਦੀਆਂ ਰਿਸਵਤ ਭਰੀਆ ਕਾਰਵਾਈਆ ਰਾਹੀ ਉਸ ਪੀੜ੍ਹਤ ਪਰਿਵਾਰ ਨੂੰ ਹੋਰ ਪ੍ਰੇਸ਼ਾਨੀ ਵਿਚ ਪਾਇਆ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀੜ੍ਹਤ ਪਰਿਵਾਰ ਜਿਥੇ ਮਿਹਨਤ-ਮੁਸੱਕਤ ਕਰਦਾ ਸੀ, ਉਸਦੇ ਮਾਲਕ ਵੱਲੋਂ ਉਸ ਨਾਲ ਕੀਤੇ ਗਏ ਜ਼ਬਰ-ਜੁਲਮ ਅਤੇ ਪੁਲਿਸ ਵੱਲੋਂ ਸਹੀ ਸਮੇਂ ਤੇ ਸਹੀ ਪਹੁੰਚ ਅਪਣਾਕੇ ਉਸਨੂੰ ਇਨਸਾਫ਼ ਨਾ ਦੇਣ ਦੀਆਂ ਕਾਰਵਾਈਆਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਦੀਆਂ ਪਹਿਲੇ ਸਮਾਜਿਕ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ ਦੇ ਵਿਤਕਰੇ ਅਤੇ ਨਫ਼ਰਤ ਭਰੇ ਪਾੜੇ ਨੂੰ ਖ਼ਤਮ ਕਰਨ ਲਈ ਬਹੁਤ ਮਿਹਨਤ ਤੇ ਕੁਰਬਾਨੀ ਵਾਲੇ ਉਦਮ ਹੀ ਨਹੀਂ ਕੀਤੇ, ਬਲਕਿ ਉਨ੍ਹਾਂ ਨੇ ਅਜਿਹੀਆ ਸਮਾਜਿਕ ਬੁਰਾਈਆ ਦਾ ਖਾਤਮਾ ਕਰਨ ਲਈ ਆਪਣੇ ਜੀਵਨ ਦੌਰਾਨ ਸੰਘਰਸ਼ ਕਰਦੇ ਹੋਏ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦੇ ਸਨਮਾਨ ਦੇ ਕੇ ਇਨ੍ਹਾਂ ਸਮਾਜਿਕ ਬੁਰਾਈਆ ਦਾ ਸੰਪੂਰਨ ਰੂਪ ਵਿਚ ਖਾਤਮਾ ਵੀ ਕੀਤਾ ਅਤੇ ਸਾਨੂੰ ਆਦੇਸ਼ ਦਿੱਤਾ ਕਿ ਇਨਸਾਨੀਅਤ ਤੇ ਮਨੁੱਖਤਾ ਦੀ ਸੇਵਾ ਕਰਨਾ ਹਰ ਦੀਨ, ਦੁੱਖੀ ਦੀ ਬਾਂਹ ਫੜਨਾ, ਹਰ ਲੋੜਵੰਦ ਦੀ ਮਦਦ ਕਰਨਾ ਅਤੇ ਮਜਲੂਮ ਦੀ ਰੱਖਿਆ ਕਰਨਾ ਸਾਡੇ ਇਖਲਾਕੀ ਫਰਜ ਹਨ ।

ਜਿਨ੍ਹਾਂ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ ਅਤੇ ਅਜਿਹਾ ਸਮਾਜ ਸਿਰਜਣ ਦੀ ਡੂੰਘੀ ਇੱਛਾ ਰੱਖਦਾ ਹੈ ਜਿਸ ਨਾਲ ਕਿਸੇ ਵੀ ਇਨਸਾਨ ਨਾਲ ਕੋਈ ਰਤੀਭਰ ਵੀ ਵਿਤਕਰਾ ਤੇ ਬੇਇਨਸਾਫ਼ੀ ਨਾ ਹੋਵੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹਾਸਲ ਹੋਣ ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਉਸਦੀ ਗੱਲ ਨਾ ਸੁਣਕੇ ਅਤੇ ਉਸ ਨਾਲ ਹੋਏ ਜ਼ਬਰ ਜੁਲਮ ਨੂੰ ਨਜ਼ਰ ਅੰਦਾਜ ਕਰਕੇ ਉਨ੍ਹਾਂ ਤਾਕਤਾਂ ਤੇ ਉਨ੍ਹਾਂ ਲੋਕਾਂ ਦੀ ਪਿੱਠ ਪੂਰਨ ਦੇ ਦੁੱਖਦਾਇਕ ਅਮਲ ਕੀਤੇ ਹਨ ਜੋ 1947 ਤੋਂ ਹੀ ਘੱਟ ਗਿਣਤੀ ਕੌਮਾਂ ਰੰਘਰੇਟਿਆ, ਆਦਿਵਾਸੀਆ ਅਤੇ ਕਬੀਲਿਆ ਨਾਲ ਆਪਣੀ ਸਿਆਸੀ ਤਾਕਤ ਦੀ ਧੌਸ ਉਤੇ ਜ਼ਬਰ ਜੁਲਮ ਹੀ ਨਹੀਂ ਕਰਦੇ ਆ ਰਹੇ, ਬਲਕਿ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਵੀ ਜਨਾਜ਼ਾ ਕੱਢਦੇ ਆ ਰਹੇ ਹਨ ।

ਉਨ੍ਹਾਂ ਕਿਹਾ ਕਿ ਅੱਜ ਸਮਾਂ ਮੀਡੀਆ, ਪ੍ਰੈਸ ਅਤੇ ਸੋLਸ਼ਲ ਨੈਟਵਰਕ ਦੇ ਪ੍ਰਚਾਰ ਸਾਧਨਾਂ ਦੀ ਬਦੌਲਤ ਸਾਰਾ ਸੰਸਾਰ ਇਕ ਪਿੰਡ ਬਣ ਚੁੱਕਾ ਹੈ । ਕਿਸੇ ਵੀ ਵਾਪਰਣ ਵਾਲੀ ਘਟਨਾ ਨੂੰ ਕੋਈ ਵੀ ਤਾਕਤ ਪੁਲਿਸ ਡੰਡੇ ਜਾਂ ਤਾਨਾਸ਼ਾਹੀ ਸੋਚ ਨਾਲ ਦਬਾਅ ਨਹੀਂ ਸਕਦੀ ।

ਇਸ ਲਈ ਆਮ ਜਨਤਾ ਦੀਆਂ ਵੋਟਾਂ ਦੁਆਰਾ ਬਣੀਆ ਸਰਕਾਰਾਂ, ਸਿਵਲ ਤੇ ਪੁਲਿਸ ਅਫ਼ਸਰਸ਼ਾਹੀ ਜਨਤਾ ਦੇ ਦੁੱਖ ਦਰਦਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਸਹੀ ਸਮੇਂ ਤੇ ਇਨਸਾਫ਼ ਦੇਣ ਲਈ ਬਣੀਆ ਹੁੰਦੀਆ ਹਨ। ਨਾ ਕਿ ਉਨ੍ਹਾਂ ਉਤੇ ਜ਼ਬਰ ਜੁਲਮ ਢਾਹੁਣ ਲਈ ।

ਸ. ਮਾਨ ਨੇ ਮੌਜੂਦਾ ਸਿਸਟਮ ਵਿਚ ਵਿਚਰ ਰਹੇ ਸਿਆਸਤਦਾਨਾਂ, ਪੁਲਿਸ, ਸਿਵਲ ਅਧਿਕਾਰੀਆਂ ਜੋ ਲੋਕਾਂ ਨੂੰ ਇਨਸਾਫ਼ ਦੇਣ ਤੋਂ ਮੁਨਕਰ ਹਨ, ਉਨ੍ਹਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਗੁਰੂਆਂ, ਪੀਰਾਂ ਦੀ ਕੁਰਬਾਨੀ ਵਾਲੀ ਪਵਿੱਤਰ ਧਰਤੀ ਉਤੇ ਅਜਿਹੇ ਕਿਸੇ ਵੀ ਵਰਗ ਨਾਲ ਨਿਜਾਮ, ਪੁਲਿਸ ਤੇ ਸਿਵਲ ਅਧਿਕਾਰੀਆਂ ਜਾਂ ਸਿਆਸਤਦਾਨਾਂ ਵੱਲੋਂ ਤਾਨਾਸ਼ਾਹੀ ਸੋਚ ਅਧੀਨ ਕੀਤੇ ਜਾ ਰਹੇ ਅਜਿਹੇ ਘੋਰ ਵਿਤਕਰਿਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਵੀ ਸਹਿਣ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਪੁਲਿਸ, ਸਿਵਲ ਅਧਿਕਾਰੀ ਨੂੰ ਇਥੋਂ ਦੀ ਜਨਤਾ ਨਾਲ ਜਲਾਲਤ ਭਰੇ ਢੰਗਾਂ ਰਾਹੀ ਪੇਸ਼ ਆਉਣ ਦੀ ਇਜਾਜਤ ਦੇਵੇਗਾ ।

ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਪਹਿਲੇ ਇਹ ਪ੍ਰਤੱਖ ਕਰ ਦਿੱਤਾ ਸੀ ਕਿ ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ॥ ਸਭੈ ਸਾਂਝੀ ਵਾਲ ਸੁਦੈਣ ਕੋਈ ਨਾ ਦਿਸੇ ਵਾਹਰਾ ਜੀਓ॥ ਇਥੇ ਵੱਸਣ ਵਾਲੇ ਸਭ ਕੌਮਾਂ, ਧਰਮਾਂ ਦੇ ਨਿਵਾਸੀ ਸਾਡੇ ਭਰਾ ਹਨ, ਸਾਡੇ ਸਮਾਜ ਦਾ ਮੁੱਖ ਅੰਗ ਹਨ ।

ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਕੌਮਾਂ, ਦਲਿਤਾਂ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਆਦਿ ਨਾਲ ਜਦੋਂ ਵੀ ਕਿਤੇ ਹੁਕਮਰਾਨ ਜਾਂ ਅਫ਼ਸਰਸ਼ਾਹੀ ਅਜਿਹਾ ਨਫ਼ਰਤ ਭਰਿਆ ਵਿਵਹਾਰ ਕਰਦੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਇਖਲਾਕੀ, ਧਰਮੀ ਅਤੇ ਸਮਾਜਿਕ ਜ਼ਿੰਮੇਵਾਰੀ ਸਮਝਕੇ ਉਸ ਵਿਰੁੱਧ ਕੇਵਲ ਆਵਾਜ਼ ਹੀ ਬੁਲੰਦ ਨਹੀਂ ਕਰਦਾ, ਬਲਕਿ ਅਜਿਹੇ ਦੋਸ਼ੀਅਨ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਵੀ ਜ਼ਿੰਮੇਵਾਰੀ ਨਿਭਾਉਣ ਤੋਂ ਕਦੀ ਪਿੱਛੇ ਨਹੀਂ ਹੱਟਦਾ ।

ਸ. ਮਾਨ ਨੇ ਮੁਕਤਸਰ ਦੇ ਨਿਜਾਮ, ਪੁਲਿਸ ਅਫਸਰਾਨ ਤੋਂ ਇਹ ਸੰਜ਼ੀਦਾ ਮੰਗ ਕੀਤੀ ਕਿ ਉਪਰੋਕਤ ਢਾਂਬਾ ਪਿੰਡ ਵਿਖੇ ਵਾਪਰੀ ਅਤਿ ਸ਼ਰਮਨਾਕ ਅਤੇ ਦੁੱਖਦਾਇਕ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਪੰਜਾਬ ਵਰਗੇ ਖੁਸ਼ਹਾਲ ਅਤੇ ਅਮਨ ਚੈਨ ਦੀ ਚਾਹਨਾ ਰੱਖਣ ਵਾਲੇ ਸੂਬੇ ਵਿਚ ਕਿਸੇ ਵੀ ਗਰੀਬ ਮਜਦੂਰ, ਰੰਘਰੇਟੇ, ਆਦਿਵਾਸੀ, ਕਬੀਲੇ ਆਦਿ ਨਾਲ ਕੋਈ ਤਾਕਤ ਦੇ ਨਸ਼ੇ ਵਿਚ ਕਿਸੇ ਤਰ੍ਹਾਂ ਦੀ ਜਿਆਦਤੀ ਨਾ ਕਰ ਸਕੇ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਬਿਆਨ ਪ੍ਰਕਾਸਿਤ ਹੋਣ ਉਪਰੰਤ ਸੰਬੰਧਤ ਅਫ਼ਸਰਸ਼ਾਹੀ ਇਸ ਦਿਸ਼ਾ ਵੱਲ ਕਾਨੂੰਨੀ ਕਾਰਵਾਈ ਕਰਕੇ ਜਿਥੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਏਗੀ, ਉਥੇ ਭਵਿੱਖ ਵਿਚ ਅਜਿਹੀ ਕੋਈ ਦੁੱਖਦਾਇਕ ਘਟਨਾ ਨਾ ਵਾਪਰੇ, ਉਸਦਾ ਨਿਜਾਮੀ ਪ੍ਰਬੰਧ ਕਰੇਗੀ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,177FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...