- Advertisement -
ਅੱਜ-ਨਾਮਾ
‘ਮਿੱਤਰ’ ਮੋਦੀ ਦਾ ਕੱਲ੍ਹ ਟਰੰਪ ਕਹਿੰਦਾ,
ਭਾਰਤ ਦੇਸ਼ ਵਿੱਚ ਬੜਾ ਹੈ ਗੰਦ ਮੀਆਂ।
ਬਹਿਸ ਹੁੰਦੀ ਅਮਰੀਕਾ ਦੀ ਚੋਣ ਦੀ ਸੀ,
ਐਵੇਂ ਭਾਰਤ ਦੀ ਛੇੜ ਲਈ ਤੰਦ ਮੀਆਂ।
ਭਾਰਤ ਆ ਕੇ ਉਹੀ ਤਾਂ ਕਹਿ ਗਿਆ ਸੀ,
ਲੀਡਰ ਇੱਥੋਂ ਦਾ ਈ ਅਕਲਮੰਦ ਮੀਆਂ।
ਹਾਊਡੀ ਮੋਦੀ ਦੀ ਬਾਤ ਗਈ ਭੁੱਲ ਸਾਰੀ,
ਬੋਲਣ ਲੱਗਾ ਤਾਂ ਚਾੜ੍ਹ ਗਿਆ ਚੰਦ ਮੀਆਂ।
ਏਧਰ ਤੋਂ ਮੋਦੀ ਤੋਂ ਕਈ ਸਵਾਲ ਪੁੱਛਣ,
ਉਹਦੀ ਯਾਰੀ ਤੋਂ ਭਲਾ ਕੀ ਖੱਟਿਆ ਈ।
ਜਿਹੜੀ ਸਾਂਝ ਦੀ ਹੁੰਦੀ ਸੀ ਖੂਬ ਚਰਚਾ,
ਪਾਸਾ ਭਲਾ ਕਿਉਂ ਯਾਰ ਨੇ ਵੱਟਿਆ ਈ।
-ਤੀਸ ਮਾਰ ਖਾਂ
ਅਕਤੂਬਰ 25, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -