- Advertisement -
ਅੱਜ-ਨਾਮਾ
ਮਾੜੀ ਆਦਤ ਨਾ ਪਾਕਿ ਦੀ ਜਾਏ ਹਾਲੇ,
ਪੁੱਠੇ ਕੰਮਾਂ ਤੋਂ ਬਾਜ਼ ਨਹੀਂ ਆਏ ਮੀਆਂ।
ਧਿਰਾਂ ਦੋ ਅਫਗਾਨੀ ਤਾਂ ਲੜਨ ਪਈਆਂ,
ਪਾਸਿਓਂ ਪਾਕਿ ਵੀ ਟੰਗ ਅੜਾਏ ਮੀਆਂ।
ਤਾਲਿਬਾਨ ਦੀ ਮਦਦ ਲਈ ਲੜਨ ਓਥੇ,
ਪਾਕਿਸਤਾਨ ਨੇ ਫੌਜੀ ਭਿਜਵਾਏ ਮੀਆਂ।
ਕਾਰਗਿਲ ਵੇਲੇ ਸੀ ਖੇਡਿਆ ਖੇਡ ਇਹੀ,
ਜਿਹੜੀ ਅੱਜ ਵੀ ਉਹ ਦੁਹਰਾਏ ਮੀਆਂ।
ਵਾਰਸ ਸ਼ਾਹ ਨਹੀਂ ਆਦਤਾਂ ਜਾਂਦੀਆਂ ਈ,
ਪੋਰੀਆਂ ਵਾਂਗ ਭਾਵੇਂ ਦੇਈਏ ਕੱਟ ਮੀਆਂ।
ਚੱਜਦਾ ਕੰਮ ਨਹੀਂ ਪਾਕਿ ਨੇ ਕਦੀ ਕੀਤਾ,
ਹਰ ਥਾਂ ਲੈਂਦਾ ਬਦਨਾਮੀ ਹੀ ਖੱਟ ਮੀਆਂ।
-ਤੀਸ ਮਾਰ ਖਾਂ
ਅਗਸਤ 01, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -