- Advertisement -
ਅੱਜ-ਨਾਮਾ
ਮੌਕਾ-ਪ੍ਰਸਤੀ ਹੈ ਸਿਰਫ ਬਈ ਰਾਜਨੀਤੀ,
ਬਚਿਆ ਬਾਕੀ ਨਹੀਂ ਦਿੱਸਦਾ ਕੱਖ ਬੇਲੀ।
ਜਿਹੜੀ ਪਾਰਟੀ ਦੇ ਗਾਉਂਦੇ ਬਹੁਤ ਸੋਹਲੇ,
ਹੋ ਜਾਣ ਆਗੂ ਖੁਦ ਉਹਦੇ ਤੋਂ ਵੱਖ ਬੇਲੀ।
ਜਿਹੜੀ ਪਾਰਟੀ ਦੀ ਨਿੰਦਿਆ ਕਰੀ ਹੈਸੀ,
ਸਲਾਹੁੰਦੇ ਓਸੇ ਦਾ ਪਏ ਫਿਰ ਪੱਖ ਬੇਲੀ।
ਕਹਿੰਦੇ ਲੋਕ ਕਿ ਕਰੋ ਵਿਸ਼ਵਾਸ ਕੋਈ ਨਾ,
ਲੀਡਰ ਸਹੁੰਆਂ ਵੀ ਖਾਂਦਾ ਰਹੇ ਲੱਖ ਬੇਲੀ।
ਮਾਰ ਗਿਆ ਅੱਜ ਉਡਾਰੀ ਹੈ ਇੱਕ ਲੀਡਰ,
ਕਰ ਗਿਆ ਲੋਕ ਉਹ ਬਹੁਤ ਹੈਰਾਨ ਬੇਲੀ।
ਚੌਧਰ ਇਹੋ ਜਿਹੇ ਲੀਡਰ ਕਈ ਕਰੀ ਜਾਂਦੇ,
ਭੁਗਤਦਾ ਫਿਰਦਾ ਪਿਆ ਹਿੰਦੁਸਤਾਨ ਬੇਲੀ।
-ਤੀਸ ਮਾਰ ਖਾਂ
ਜਨਵਰੀ 19, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -