- Advertisement -
ਅੱਜ-ਨਾਮਾ
ਮਾਰਨ ਲੱਗੀ ਜਦ ਝੂਠ ਸਰਕਾਰ ਸਿੱਧਾ,
ਕਾਹਦਾ ਰਾਜ ਦਾ ਰਿਹਾ ਹੈ ਭਰਮ ਬੇਲੀ।
ਨਾ ਉਹ ਮੌਤਾਂ ਦੀ ਦੱਸਦੀ ਠੀਕ ਗਿਣਤੀ,
ਨਹੀਂ ਇਲਾਜ ਲਈ ਰੱਖਦੀ ਧਰਮ ਬੇਲੀ।
ਨਾ ਉਹ ਦੱਸਦੀ ਕਮੀਂ ਹੈ ਰਹੀ ਕਿੱਧਰ,
ਨਹੀਂਉਂ ਮੰਨਦੀ ਭੁੱਲਾਂ ਦਾ ਕਰਮ ਬੇਲੀ।
ਫੋਕਾ ਭਾਸ਼ਣ ਵੀ ਜਾਪਦਾ ਜਸ਼ਨ ਵਰਗਾ,
ਹੁੰਦੇ ਸ਼ਬਦ ਆ ਗਰਮ ਤੋਂ ਗਰਮ ਬੇਲੀ।
ਗਲਤੀ ਹੋਈ ਨਹੀਂ ਕਦੇ ਪ੍ਰਵਾਨ ਕਰਦੀ,
ਉਲਟਾ ਪੀੜਤਾਂ ਨੂੰ ਦੇ ਰਹੀ ਦੋਸ਼ ਬੇਲੀ।
ਇਹ ਤਾਂ ਨਵਾਂ ਈ ਰੂਪ ਸਰਕਾਰ ਵਾਲਾ,
ਭਰਦੀ ਖਾਲੀ ਭੁਕਾਨੇ ਵਿੱਚ ਜੋਸ਼ ਬੇਲੀ।
-ਤੀਸ ਮਾਰ ਖਾਂ
ਜੁਲਾਈ 22, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -