- Advertisement -
ਅੱਜ-ਨਾਮਾ
ਮਾਇਆਵਤੀ ਨੇ ਸਿੱਧਾ ਫਿਰ ਕਿਹਾ ਮੀਆਂ,
ਪਾਉਣੀ ਸਾਂਝ ਨਹੀਂ ਕਿਸੇ ਦੇ ਨਾਲ ਮੀਆਂ।
ਜਿਸ ਦੇ ਨਾਲ ਵੀ ਅਸੀਂ ਕੋਈ ਸਾਂਝ ਪਾਈ,
ਉਹ ਹੀ ਖੇਡ ਜਾਂਦਾ ਏ ਪਿੱਛੋਂ ਚਾਲ ਮੀਆਂ।
ਸਾਡੀ ਪਾਰਟੀ ਨੂੰ ਕਦੇ ਕੁਝ ਮਿਲੇ ਨਹੀਉਂ,
ਫਾਇਦਾ ਚੁੱਕ ਜਾਂਦੇ ਈ ਭਾਈਵਾਲ ਮੀਆਂ।
ਦੋ-ਤਿੰਨ ਕਦਮ ਅਗਾਂਹ ਉਹ ਨਿਕਲ ਜਾਂਦੇ,
ਸੁਧਰਦਾ ਅਸਾਂ ਦਾ ਕਦੇ ਨਹੀਂ ਹਾਲ ਮੀਆਂ।
ਦੂਸਰੇ ਪਾਸੇ ਕਈ ਆਖ ਰਹੇ ਮਾਹਰ ਪੱਕੇ,
ਕਰਦੀ ਬੀਬੀ ਵੀ ਕੋਈ ਨਹੀਂ ਘੱਟ ਮੀਆਂ।
ਬੀਬੀ ਕਰਦੀ ਸਮਝੌਤਾ ਜਿਉਂ ਝੱਟ ਦੇਣੀ,
ਓਦਾਂ ਈ ਤੋੜਦੀ ਲਾਵੇ ਨਹੀਂ ਝੱਟ ਮੀਆਂ।
-ਤੀਸ ਮਾਰ ਖਾਂ
ਜਨਵਰੀ 16, 2023
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -