ਅੱਜ-ਨਾਮਾ
ਮਸਲਾ ਨਸ਼ਿਆਂ ਦੀ ਰੋਕ ਦਾ ਬੜਾ ਵੱਡਾ,
ਵੱਡੀ ਕੋਸ਼ਿਸ਼ ਦੀ ਬਹੁਤ ਹੀ ਲੋੜ ਮੀਆਂ।
ਵਿਗੜੇ ਆਗੂਆਂ ਦੀ ਮਾੜੀ ਨੀਤ ਕਾਰਨ,
ਵਿਛ ਗਏ ਪੈਰਾਂ ਦੇ ਹੇਠ ਨੇ ਰੋੜ ਮੀਆਂ।
ਜਨਤਾ ਚਿਰਾਂ ਦੀ ਸਿੱਧਾ ਸੀ ਕਹੀ ਜਾਂਦੀ,
ਬਾਹਲਾ ਔਖਾ ਇਹ ਤੋੜਨਾ ਜੋੜ ਮੀਆਂ।
ਪੂਰੀ ਤਾਕਤ ਜਦ ਦਿਲੋਂ ਸਰਕਾਰ ਲਾਵੇ,
ਤਾਣਾ-ਬਾਣਾ ਜਿਹਾ ਸਕੂਗੀ ਤੋੜ ਮੀਆਂ।
ਭੇਡਾਂ ਕਾਲੀਆਂ ਫਿਰਦੀਆਂ ਨਾਲ ਦਿੱਸਣ,
ਡਰਦੇ ਉਨ੍ਹਾਂ ਤੋਂ ਬਹੁਤ ਆ ਲੋਕ ਮੀਆਂ।
ਘੁੱਸਪੈਠ ਕੁਝ ਉਨ੍ਹਾਂ ਦੀ ਇਸ ਤਰ੍ਹਾਂ ਦੀ,
ਚਿੰਬੜੀ ਜਿਸਮ ਨੂੰ ਜਾਪਦੀ ਜੋਕ ਮੀਆਂ।
-ਤੀਸ ਮਾਰ ਖਾਂ
6 ਅਪ੍ਰੈਲ, 2025