- Advertisement -
ਅੱਜ-ਨਾਮਾ
ਮਰਦੇ ਲੋਕ ਹਨ ਭਾਰਤ ਦੇ ਵਿੱਚ ਕਿੰਨੇ,
ਗਿਣਤੀਆਂ ਹੋਰ ਤੇ ਸੱਚ ਹੈ ਹੋਰ ਬੇਲੀ।
ਲੈ ਕੇ ਉੱਤਰ ਤੋਂ ਦੱਖਣ ਦੇ ਤੀਕ ਵੇਖੋ,
ਹਰ ਥਾਂ ਸੱਚ ਛੁਪਾਉਣ ਦਾ ਜ਼ੋਰ ਬੇਲੀ।
ਚੈਨਲ ਜਿਹੜੇ ਸੰਸਾਰ ਦੇ ਬਹੁਤ ਵੱਡੇ,
ਅਸਲੀ ਹਾਲਤ ਦੀ ਦੱਸਦੇ ਤੋਰ ਬੇਲੀ।
ਨਾਲੇ ਆਖਣ ਕਿ ਹਿੰਦ ਦੇ ਦੇਸ਼ ਅੰਦਰ,
ਕੁਦਰਤ ਹੱਥੀਂ ਹੈ ਸਾਹਾਂ ਦੀ ਡੋਰ ਬੇਲੀ।
ਏਥੇ ਜਿਹੜਾ ਛੁਪਾਇਆ ਹੈ ਸੱਚ ਜਾਂਦਾ,
ਸਾਰਾ ਈ ਕੱਢ ਕੇ ਦੇਣ ਉਹ ਰੱਖ ਬੇਲੀ।
ਪਰਦਾ ਪਾੜ ਕੇ ਸੱਚ ਜਦ ਬਾਹਰ ਆਵੇ,
ਨੀਵੀਂ ਹੁੰਦੀ ਆ ਭਾਰਤ ਦੀ ਅੱਖ ਬੇਲੀ।
-ਤੀਸ ਮਾਰ ਖਾਂ
ਮਈ 13, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -