- Advertisement -
ਅੱਜ-ਨਾਮਾ
ਮਮਤਾ ਬੈਨਰਜੀ ਮਾਰਦੀ ਬੜ੍ਹਕ ਬੇਸ਼ੱਕ,
ਪਹਿਲਾਂ ਜਿਹੀ ਨਾ ਰਹੀ ਮਜ਼ਬੂਤ ਭਾਈ।
ਸਾਰੀ ਤਾਕਤ ਹੈ ਝੋਕ `ਤੀ ਭਾਜਪਾਈਆਂ,
ਆਗੂ, ਵਰਕਰ ਤੇ ਸਾਧ ਅਵਧੂਤ ਭਾਈ।
ਦੂਸ਼ਣਬਾਜ਼ੀ ਪਈ ਚੱਲਦੀ ਖੂਬ ਸੁਣਦੀ,
ਬਾਹਲੀ ਹੁੰਦੀ ਆ ਬਿਨਾਂ ਸਬੂਤ ਭਾਈ।
ਰੌਲੇ-ਗੌਲੇ ਦੇ ਵਿੱਚ ਨਹੀਂ ਪਤਾ ਕੀਹਦਾ,
ਆਉਣਾ ਆਖਰ ਨੂੰ ਕੰਮ ਹੈ ਸੂਤ ਭਾਈ।
ਸਾਰੇ ਪੱਛਮ ਬੰਗਾਲ `ਤੇ ਝਾਤ ਪਾਈਏ,
ਧਿਰ ਤੀਜੀ ਵੀ ਕਈ ਥਾਂ ਰੜਕਦੀ ਆ।
ਮੱਠੀ ਚਾਲ ਆ, ਨਾਲੇ ਰਫਤਾਰ ਧੀਮੀ,
ਅੱਗੇ ਜਿਹੀ ਨਾ ਐਤਕੀਂ ਖੜਕਦੀ ਆ।
-ਤੀਸ ਮਾਰ ਖਾਂ
ਅਪ੍ਰੈਲ 20, 2021
- Advertisement -