ਯੈੱਸ ਪੰਜਾਬ
ਮੁੰਬਈ, 12 ਅਕਤੂਬਰ, 2020:
ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਸਨਾ ਸ਼ੇਖ਼ ਦੀਆਂ ਮੋਹਰੀ ਭੂਮਿਕਾਵਾਂ ਵਾਲੀ ਹਿੰਦੀ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ 13 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਜਾਣਕਾਰੀ ਮਨੋਜ ਬਾਜਪਾਈ ਨੇ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕਰਦਿਆਂ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ।
ਫ਼ਾਤਿਮਾ ਸਨਾ ਸ਼ੇਖ਼ ਨੇ ਇਹ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ।
ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਮਨੋਜ ਬਾਜਪਾਈ, ਸਨਾ ਸ਼ੇਖ਼ ਅਤੇ ਦਿਲਜੀਤ ਦੁਸਾਂਝ ਤੋਂ ਇਲਾਵਾ ਅੰਨੂ ਕਪੂਰ, ਮਨੋਜ ਪਾਹਵਾ, ਸੀਮਾ ਪਾਹਵਾ, ਸੁਪਰੀਆ ਪਿਲਗਾਉਂਕਰ, ਨੇਹਾ ਪੇਂਡਸੇ, ਮਨੁਜ ਸ਼ਰਮਾ, ਨੀਰਜ ਸੂਦ, ਅਭਿਸ਼ੇਕ ਬੈਨਰਜੀ, ਵਿਜੇ ਰਾਜ਼, ਕ੍ਰਿਸ਼ਮਾ ਤੰਨਾ ਅਤੇ ਵੰਨਸ਼ਿਕਾ ਸ਼ਰਮਾ ਵੱਖ ਵੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
‘ਸੂਰਜ ਪੇ ਮੰਗਲ ਭਾਰੀ’ ਦੀ ਕਹਾਣੀ 90ਵਿਆਂ ਦੇ ਦਸ਼ਕ ਦੀ ਇਕ ਪਰਿਵਾਰਕ ਕਾਮੇਡੀ ਹੈ।
ਇਸ ਨੂੰ ਵੀ ਪੜ੍ਹੋ:
ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ