Tuesday, March 19, 2024

ਵਾਹਿਗੁਰੂ

spot_img
spot_img

ਮਜੀਠੀਆ ’ਤੇ ਵਰ੍ਹੇ ਮੁੱਖ ਮੰਤਰੀ ਚੰਨੀ, ਕਿਹਾ ਭਾਜਪਾ ਸਰਕਾਰ ਦੀ ਧੁਣ ’ਤੇ ਨੱਚ ਰਹੇ ਮਜੀਠੀਆ, ਇਕ ਵੀ ਠੋਸ ਸਬੂਤ ਪੇਸ਼ ਕਰਨ ਲਈ ਲਲਕਾਰਿਆ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2022 –
ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਆਪਣੇ ‘ਤੇ ਲਾਏ ਗਏ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਪੰਜਾਬ ਭਰ ‘ਚ ਰੇਤ ਦੀ ਖੁਦਾਈ ‘ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਦਾ ਇੱਕ ਵੀ ਸਬੂਤ ਪੇਸ਼ ਕਰਨ ਲਈ ਲਲਕਾਰਿਆ ਹੈ।

“ਮੈਂ ਆਪਣੇ ਭਤੀਜੇ ਭੁਪਿੰਦਰ ਸਿੰਘ ਹਨੀ ਨਾਲ ਆਪਣੇ ਸੰਬੰਧਾਂ ਤੋਂ ਕਦੇ ਇਨਕਾਰ ਨਹੀਂ ਕੀਤਾ ਅਤੇ ਰਿਸ਼ਤੇਦਾਰ ਹੋਣ ਦੇ ਨਾਤੇ ਉਹ ਮੇਰੇ ਕਿਸੇ ਸਮਾਗਮ ਵਿੱਚ ਹਾਜ਼ਰ ਹੋ ਸਕਦਾ ਹੈ। ਜੇ ਮੈਂ ਆਪਣੇ ਪੁੱਤਰ ਦੇ ਵਿਆਹ ਜਾਂ ਕਿਸੇ ਹੋਰ ਸਮਾਗਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਉਂਦਾ ਹਾਂ ਤਾਂ ਇਹ ਕੋਈ ਜ਼ੁਰਮ ਨਹੀਂ ਹੈ।” ਇਹ ਗੱਲ ਮੁੱਖ ਮੰਤਰੀ ਨੇ ਈਡੀ ਦੁਆਰਾ ਜਾਂਚ ਕੀਤੇ ਹਨੀ ਦੇ ਮਨੀ ਲਾਂਡਰਿੰਗ ਕੇਸ ਵਿੱਚ ਆਪਣੇ ਕਿਸੇ ਵੀ ਸੰਬੰਧ ਦਾ ਸਪੱਸ਼ਟ ਰੂਪ ਵਿੱਚ ਇਨਕਾਰ ਕਰਦਿਆਂ ਕਿਹਾ।

ਮਜੀਠੀਆ ਦੁਆਰਾ ਸ਼ੁਰੂ ਕੀਤੀ ਬਦਨਾਮ ਅਤੇ ਗੁੰਮਰਾਹ ਕਰਨ ਵਾਲੀ ਮੁਹਿੰਮ ਦੇ ਜਵਾਬ ਵਿੱਚ ਮਜੀਠੀਆ ‘ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਜੀਠੀਆ ਭਾਜਪਾ ਸਰਕਾਰ ਦੀਆਂ ਧੁਨਾਂ ‘ਤੇ ਨੱਚ ਰਿਹਾ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕਰਨ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸਦਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜੋ ਕਿ ਅਕਾਲੀ-ਭਾਜਪਾ ਨਾਲ ਗੱਠਜੋੜ ਵਿੱਚ ਹੈ, ਗੁਨਾਹਾਂ ‘ਤੇ ਪਰਦਾ ਪਾ ਦਿੱਤਾ ਸੀ।

ਮਜੀਠੀਆ ‘ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ, “ਮੈਂ ਮਜੀਠੀਆ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਨਸ਼ਾ ਤਸਕਰਾਂ ਨਾਲ ਉਸਦੇ ਸੰਬੰਧਾਂ ਦੇ ਮਾਮਲੇ ਵਿੱਚ ਈਡੀ ਨੇ ਉਸਦੀ ਜਾਂਚ ਕੀਤੀ ਸੀ ਅਤੇ ਨਸ਼ਿਆਂ ਦੇ ਸੌਦਾਗਰ ਨੂੰ ਪਨਾਹ ਦੇਣ ਅਤੇ ਨਸ਼ਿਆਂ ਦੀ ਤਸਕਰੀ ਦੀ ਸਹੂਲਤ ਦੇਣ ਲਈ ਉਸ ਦਾ ਨਾਮ ਲਿਆ ਸੀ। ਮਜੀਠੀਆ ਦੀਆਂ ਫੋਟੋਆਂ ਉਨ੍ਹਾਂ ਦੇ ਨਾਲ ਸਨ, ਕੀ ਇਸ ਦਾ ਮਤਲਬ ਉਹ ਉਨ੍ਹਾਂ ਨੂੰ ਜਾਣਦਾ ਸੀ ਅਤੇ ਉਨ੍ਹਾਂ ਨੂੰ ਪਨਾਹ ਦਿੰਦਾ ਸੀ?”

ਮੁੱਖ ਮੰਤਰੀ ਨੇ ਮਜੀਠੀਆ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਕਿ ਅਨਵਰ ਮਸੀਹ, ਬਿੱਟੂ ਔਲਖ, ਜਗਦੀਸ਼ ਭੋਲਾ, ਗੁਰਦੀਪ ਰਾਣੂ, ਸਤਪ੍ਰੀਤ ਸੱਤਾ ਸਮੇਤ ਬਦਨਾਮ ਨਸ਼ਾ ਤਸਕਰਾਂ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ, ਜਿਨ੍ਹਾਂ ਨਾਲ ਉਹ ਆਮ ਤੌਰ ‘ਤੇ ਸਿਆਸੀ ਸਟੇਜਾਂ ਸਾਂਝੀਆਂ ਕਰਦੇ ਸਨ ਅਤੇ ਉਨ੍ਹਾਂ ਨਾਲ ਜਨਤਕ ਸਮਾਗਮਾਂ ਵਿੱਚ ਵੀ ਸ਼ਾਮਿਲ ਹੋਏ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪੇ ਅਤੇ ਵਿਰੋਧੀ ਧਿਰ ਦੇ ਭੜਕਾਊ ਹਮਲਿਆਂ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਬੇਰੁਖੀ ਤੋਂ ਬਾਅਦ ਭਾਜਪਾ ਮੇਰੇ ਤੋਂ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਅਤੇ ਵਿਰੋਧੀ ਧਿਰ ਹੁਣ ਪੰਜਾਬ ਵਿੱਚ ਇਸ ਮੁੱਦੇ ‘ਤੇ ਰਾਜਨੀਤੀ ਕਰ ਰਹੀ ਹੈ। “

ਉਨ੍ਹਾਂ ਨੇ ਮਜੀਠੀਆ ਨੂੰ ਸਵਾਲ ਕੀਤਾ, “ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਹਰ ਰੋਜ਼ ਹਜ਼ਾਰਾਂ ਲੋਕਾਂ ਨਾਲ ਫੋਟੋਆਂ ਖਿਚਵਾਉਂਦਾ ਹਾਂ, ਕੀ ਇਸਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ?”

ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ, ਜਿਸ ਨੇ 10 ਸਾਲਾਂ ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕੀਤਾ, ਹੁਣ ਉਸਦੀ ਇਮਾਨਦਾਰੀ ‘ਤੇ ਸਵਾਲ ਕਰ ਰਿਹਾ ਹੈ, ਇਹ ਬਹੁਤ ਹੀ ਹਾਸੋਹੀਣੀ ਗੱਲ ਹੈ।

ਪਿੰਡ ਸਲਾਪੁਰ ਦੇ ਸਰਪੰਚ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਬਿੰਦਰ ਵੱਲੋਂ ਮੁੱਖ ਮੰਤਰੀ ਦਾ ਨਾਂ ਲੈਣ ਦੀ ਆਡੀਓ ਰਿਕਾਰਡਿੰਗ ‘ਤੇ ਪ੍ਰਤੀਕਿਰਿਆ ਦਿੰਦਿਆਂ ਚੰਨੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿੱਜੀ ਫ਼ਾਇਦੇ ਲਈ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਨਾਂ ਲੈ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ।

ਚੰਨੀ ਨੇ ਕਿਹਾ, “ਉਹ ਸਾਰੇ ਮੇਰੇ ਦੁਆਰਾ ਚਾਰ ਮਹੀਨਿਆਂ ਤੋਂ ਨਿਰਸਵਾਰਥ ਕੰਮ ਕਰਨ ਅਤੇ ਲੋਕਾਂ ਦੀ ਭਲਾਈ ‘ਤੇ ਸਰਕਾਰੀ ਫੰਡ ਖਰਚਣ ਲਈ ਮੇਰੇ ਤੋਂ ਡਰਦੇ ਅਤੇ ਔਖੇ ਹਨ, ਜਿਸ ਨੂੰ ਉਹ ਆਪਣੇ ਕਰੋੜਾਂ ਦੇ ਸਾਮਰਾਜ ਬਣਾਉਣ ਲਈ ਵਰਤਣਾ ਚਾਹੁੰਦੇ ਸਨ।”

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ ਮਨਾਇਆ ਗਿਆ

ਯੈੱਸ ਪੰਜਾਬ ਨਵੀਂ ਦਿੱਲੀ, 15 ਮਾਰਚ, 2024 ਸਿੱਖ ਜਰਨੈਲਾਂ ਵੱਲੋਂ 15 ਮਾਰਚ 1783 ਨੂੰ ਕੀਤੀ ਗਈ ਦਿੱਲੀ ਫਤਿਹ ਨੁੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ...

ਖ਼ਡੂਰ ਸਾਹਿਬ ਤੋਂ ਅਕਾਲੀ ਦਲ ਪੀਰਮੁਹੰਮਦ, ਵਲਟੋਹਾ ਜਾਂ ਭਾਈ ਮਨਜੀਤ ਸਿੰਘ ਨੂੰ ਉਮੀਦਵਾਰ ਬਣਾਵੇ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ

ਯੈੱਸ ਪੰਜਾਬ 14 ਮਾਰਚ, 2024 ਪੰਥਕ ਹਲਕੇ ਖਡੂਰ ਸਾਹਿਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਦਾਅਵਾ ਅਕਾਲੀ ਲੀਡਰਸ਼ਿਪ ਅੱਗੇ ਰੱਖਿਆ---ਕਰਨੈਲ ਸਿੰਘ ਪੀਰਮੁਹੰਮਦ , ਵਿਰਸਾ ਸਿੰਘ ਵਲਟੋਹਾ ਜਾ ਭਾਈ ਮਨਜੀਤ...

ਮਨੋਰੰਜਨ

ਰੈਪਰ ਮੈਂਡੀਜ਼ ਦਾ ਨਵਾਂ ਟਰੈਕ “ਅੱਜ ਦੀ ਘੜੀ” ਰਿਲੀਜ਼

ਯੈੱਸ ਪੰਜਾਬ ਮਾਰਚ 16, 2024 VYRL ਹਰਿਆਣਵੀ ਮੈਂਡੀਜ਼ ਦੁਆਰਾ "ਅੱਜ ਦੀ ਘੜੀ" ਦੀ ਆਗਾਮੀ ਰਿਲੀਜ਼ ਦੀ ਘੋਸ਼ਣਾ ਕਰਨ ਲਈ ਬਹੁਤ ਖੁਸ਼ ਹੈ, ਜੋ ਕਿ ਸਮਕਾਲੀ ਸ਼ਹਿਰੀ ਹਰਿਆਣਵੀ ਰੈਪ ਅਤੇ ਕਲਾਸਿਕ ਲੋਕ ਧੁਨ ਦਾ ਸਦੀਵੀ ਤੱਤ ਹੈ। ਇਹ...

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

ਸੋਸ਼ਲ ਮੀਡੀਆ

223,283FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...