- Advertisement -
ਅੱਜ-ਨਾਮਾ
ਭੈੜਾ ਕਿੱਦਾਂ ਦਾ ਬੰਦਿਆ ਦੌਰ ਆਇਆ,
ਵਿਹੜਿਓਂ ਕੱਢਣਾ ਔਖਾ ਹੈ ਪੈਰ ਮੀਆਂ।
ਘਰ ਦੇ ਅੰਦਰੀਂ ਪਿਆ ਈ ਤੜੇ ਰਹਿਣਾ,
ਗਲੀ ਵਿੱਚ ਵੀ ਹੁੰਦੀ ਨਹੀਂ ਸੈਰ ਮੀਆਂ।
ਬੰਦਾ ਬੰਦੇ ਨੂੰ ਵਿੰਹਦਿਆਂ ਡਰਨ ਲੱਗਾ,
ਜਿੱਦਾਂ ਮੁੱਢਾਂ ਦਾ ਕੋਈ ਆ ਵੈਰ ਮੀਆਂ।
ਘੁੱਟ ਪਾਣੀ ਦੇ ਪੀਂਦਿਆਂ ਡਰੀ ਜਾਈਏ,
ਪਈ ਆ ਮੰਗਦੀ ਜ਼ਿੰਦਗੀ ਖੈਰ ਮੀਆਂ।
ਸਦੀਆਂ ਬੀਤੀਆਂ ਬੀਤੇ ਨੇ ਯੁੱਗ ਮੀਆਂ,
ਸੁਣੀਂ-ਪੜ੍ਹੀ ਅਜਿਹੀ ਨਾ ਮਰਜ਼ ਮੀਆਂ।
ਭੈੜੀ ਭੈੜੀਆਂ ਤੋਂ ਇਹ ਤਾਂ ਇੰਜ ਭੈੜੀ,
ਵਾਂਗ `ਕਾਲ ਦੇ ਰਹੀ ਆ ਗਰਜ਼ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 04, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ
- Advertisement -