- Advertisement -
ਅੱਜ-ਨਾਮਾ
ਭੇਜਦੇ ਪੈਸਾ ਪਰਵਾਸੀ ਹਨ ਬੜਾ ਬਾਹਰੋਂ,
ਮੰਨਦੀ ਮੁਲਕ ਦੀ ਸਦਾ ਸਰਕਾਰ ਮੀਆਂ।
ਕਿਹਾ ਜਾਂਦਾ ਕਿ ਤੁਸੀਂ ਹੋ ਬਹੁਤ ਵਧੀਆ,
ਮਨ ਵਿੱਚ ਸਾਡੜੇ ਬੜਾ ਸਤਿਕਾਰ ਮੀਆਂ।
ਗੇੜੇ ਵਤਨ ਦੇ ਲਾਉਣ ਨੂੰ ਰਹੋ ਆਉਂਦੇ,
ਬਣਿਆ ਆਪਸ ਦਾ ਰਹੇ ਪਿਆਰ ਮੀਆਂ।
ਆਉਂਦੇ ਕਦੇ ਪਰਵਾਸੀ ਹਨ ਜਦੋਂ ਭਾਰਤ,
ਥਾਂ-ਥਾਂ ਹੁੰਦੇ ਕਈ ਫਿਰਨ ਖੁਆਰ ਮੀਆਂ।
ਮੋਹ ਦੀ ਚਰਚਾ ਦੇ ਵੱਲੋਂ ਨਹੀਂ ਘੱਟ ਕੋਈ,
ਅਮਲ ਕਰਦਿਆਂ ਰਹਿੰਦੀ ਹੈ ਘਾਟ ਮੀਆਂ।
ਠੱਗੀਆਂ ਠੋਰੀਆਂ ਤੇ ਹਾਲਤ ਦਫਤਰਾਂ ਦੀ,
ਕਰ ਜਾਏ ਲਾਡ ਪਿਆਰ ਦੀ ਕਾਟ ਮੀਆਂ।
-ਤੀਸ ਮਾਰ ਖਾਂ
ਜਨਵਰੀ 12, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -