- Advertisement -
ਯੈੱਸ ਪੰਜਾਬ
ਮੁੰਬਈ, 2 ਦਸੰਬਰ, 2022:
ਸ਼ਾਹਰੁਖ਼ ਖ਼ਾਨ ਦੀ ਨਵੀਂ ਆ ਰਹੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਭਾਰਤ ਸਣੇ 8 ਦੇਸ਼ਾਂ ਵਿੱਚ ਹੋਈ ਹੈ।
ਫ਼ਿਲਮ ਦੇ ਨਿਰਦੇਸਕ ਸਿਧਾਰਥ ਆਨੰਦ ਅਨੁਸਾਰ ਇਸ ਐਕਸ਼ਨ ਭਰਪੂਰ ਫ਼ਿਲਮ ਦੀ ਸ਼ੂਟਿੰਗ ਭਾਰਤ ਤੋਂ ਇਲਾਵਾ ਸਪੇਨ, ਸੰਯੁਕਤ ਅਰਬ ਅਮੀਰਾਤ, ਤੁਰਕੀ, ਰਸ਼ੀਆ, ਸਾਈਬੇਰੀਆ, ਇਟਲੀ, ਫ਼ਰਾਂਸ ਅਤੇ ਅਫ਼ਗਾਨਿਸਤਾਨ ਵਿੱਚ ਕੀਤੀ ਗਈ ਹੈ।
ਨਿਰਦੇਸ਼ਕ ਨੇ ਦੱਸਿਆ ਕਿ ਫ਼ਿਲਮ ਨੂੰ ਵੱਖਰੀ ਅਤੇ ਖ਼ਾਸ ਬਣਾਉਣ ਲਈ ਇਸਨੂੰ 8 ਦੇਸ਼ਾਂ ਵਿੱਚ ਸ਼ੂਟ ਕੀਤਾ ਗਿਆ ਅਤੇ ਇਸ ਲਈ ਲਾਮਿਸਾਲ ਲੋਕੇਸ਼ਨਾਂ ਦੀ ਚੋਣ ਕੀਤੀ ਗਈ ।
ਜ਼ਿਕਰਯੋਗ ਹੈ ਕਿ ਪਠਾਨ ਫ਼ਿਲਮ 25 ਜਨਵਰੀ, 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਣੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -