Friday, April 19, 2024

ਵਾਹਿਗੁਰੂ

spot_img
spot_img

ਭਾਈ ਸੰਤੋਖ ਸਿੰਘ ਧਰਦਿਓ – 19 ਮਈ ਨੂੰ ਬਰਸੀ ਤੇ ਵਿਸ਼ੇਸ਼: ਪ੍ਰੋ. ਗੋਪਾਲ ਸਿੰਘ ਬੁੱਟਰ

- Advertisement -

ਭਾਈ ਸੰਤੋਖ ਸਿੰਘ ਧਰਦਿਓ 1913 ਵਿਚ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਹੋਂਦ ਵਿਚ ਆਈ ਦੇਸ਼ ਭਗਤ ਭਾਰਤੀਆਂ ਦੀ ਇਨਕਲਾਬੀ ਜਥੇਬੰਦੀ ‘ਇੰਡੀਅਨ ਐਸੋਸੀਏਸ਼ਨ ਆਫ ਦਾ ਪੈਸੇਫਿਕ ਕੋਸਟ’ ਦਾ ਬਾਨੀ ਮੈਂਬਰ ਸੀ, ਜੋ ਬਾਅਦ ਵਿਚ ‘ਹਿੰਦੀ ਐਸੋਸੀਏਸ਼ਨ’ ਦੇ ਨਾਮ ਨਾਲ ਤੇ ਉਸ ਤੋਂ ਉਪਰੰਤ ਗ਼ਦਰ ਪਾਰਟੀ ਦੇ ਨਾਮ ਨਾਲ ਜਗਤ ਪ੍ਰਸਿੱਧ ਹੋਈ।

ਇਸ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਦੇ ਅਮਰੀਕਾ ਛੱਡ ਦੇਣ ਨਾਲ ਸੰਤੋਖ ਸਿੰਘ ਧਰਦਿਓ ਨੂੰ ਬਤੌਰ ਜਨਰਲ ਸਕੱਤਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਵਡੇਰੀ ਜ਼ਿੰਮੇਵਾਰੀ ਸੰਭਾਲਣੀ ਪਈ। ਭਾਈ ਸੰਤੋਖ ਦੇ ਪਿਤਾ ਸ. ਜਵਾਲਾ ਸਿੰਘ ਰੰਧਾਵਾ ਪਿੰਡ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ ਪਰ ਉਹ ਸਿੰਘਾਪੁਰ ਵਿਖੇ ਹਾਰਬਰ ਪੁਲਿਸ ਦੇ ਮੁਲਾਜ਼ਮ ਹੋਣ ਕਾਰਨ ਉਥੇ ਪਰਿਵਾਰ ਸਹਿਤ ਰਹਿੰਦੇ ਸਨ। ਸਿੰਘਾਪੁਰ ਵਿਖੇ ਹੀ 1892 ਈ. ਨੂੰ ਭਾਈ ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ।

ਉਥੇ ਹੀ ਭਾਈ ਸਾਹਿਬ ਨੇ ਮੁੱਢਲੀ ਤਾਲੀਮ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਤੋਂ ਹਾਸਲ ਕੀਤੀ। ਤੀਖਣ ਬੁੱਧ ਭਾਈ ਸੰਤੋਖ ਸਿੰਘ ਨੇ ਬਚਪਨ ਵਿਚ ਹੀ ਅੰਗਰੇਜ਼ੀ ਜ਼ੁਬਾਨ ਬੋਲਣ ਲਿਖਣ ਵਿਚ ਚੰਗੀ ਮੁਹਾਰਤ ਹਾਸਲ ਕਰ ਲਈ ਸੀ ਜੋ ਦੇਸ਼ ਵਿਦੇਸ਼ ਵਿਚ ਕੌਮੀ ਕਾਰਜਾਂ ਲਈ ਉਨ੍ਹਾਂ ਦੀ ਸ਼ਕਤੀ ਬਣਦੀ ਰਹੀ। ਸ. ਜਵਾਲਾ ਸਿੰਘ 1903 ਵਿਚ ਪੈਨਸ਼ਨ ਲੈ ਕੇ ਪਰਿਵਾਰ ਸਮੇਤ ਆਪਣੇ ਪਿੰਡ ਧਰਦਿਓ ਪਰਤ ਆਏ।

ਪਿੰਡ ਧਰਦਿਓ ਤੋਂ ਦੋ ਮੀਲ ਦੂਰੀ ’ਤੇ ਪੈਂਦੇ ਡੀ.ਬੀ. ਪ੍ਰਾਇਮਰੀ ਸਕੂਲ ਮਹਿਤਾ-ਨੰਗਲ ਤੋਂ ਭਾਈ ਸੰਤੋਖ ਸਿੰਘ ਨੇ ਮੁੱਢਲੀ ਪੜ੍ਹਾਈ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਹੋਸਟਲ ਵਿਚ ਰਹਿ ਕੇ ਮੈਟ੍ਰਿਕ ਪਾਸ ਕੀਤੀ। ਮਾਸਟਰ ਤਾਰਾ ਸਿੰਘ ਦੇ ਛੋਟੇ ਭਰਾ ਨਿਰੰਜਣ ਸਿੰਘ ਜੋ ਬਾਅਦ ਵਿਚ ਪਿ੍ਰੰਸੀਪਲ ਤੇ ਕੌਮੀ ਵਰਕਰ ਵੀ ਬਣੇ ਏਥੇ ਭਾਈ ਸਾਹਿਬ ਦੇ ਜਮਾਤੀ ਸਨ ਤੇ ਦੱਸਿਆ ਕਰਦੇ ਸਨ ਕਿ ਸੰਤੋਖ ਸਿੰਘ ਦੀ ਪ੍ਰਭਾਵਸ਼ਾਲੀ ਅੰਗਰੇਜ਼ੀ ਕਾਰਨ ਸਕੂਲ ਵਿਚ ਉਸ ਦਾ ਨਾਮ ‘ਮਿਸਟਰ ਡਿਕਸ਼ਨਰੀ ਸਿੰਘ’ ਪੈ ਗਿਆ ਸੀ।

1912 ਵਿਚ ਭਾਈ ਸੰਤੋਖ ਸਿੰਘ ਉਚੇਰੀ ਪੜ੍ਹਾਈ ਲਈ ਇੰਗਲੈਂਡ ਗਏ ਪਰ ਉਸ ਤੋਂ ਜਲਦੀ ਬਾਅਦ ਉਹ ਕੈਨੇਡਾ ਪਹੁੰਚ ਗਏ। ਇਥੇ ਉਹ ਅਕਸਰ ਹੀ ਆਪਣੇ ਅਨਪੜ੍ਹ ਦੇਸ਼-ਵਾਸੀ ਆਰਾ ਮਿੱਲਾਂ ਦੇ ਵਰਕਰਾਂ ਦੀਆਂ ਸਮੱਸਿਆਵਾਂ ਗੋਰੇ ਮਿੱਲ ਮਾਲਕਾਂ ਅਤੇ ਅਦਾਲਤਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਂਦੇ ਸਨ, ਜਿਸ ਕਾਰਨ ਭਾਰਤੀ ਕਾਮਿਆਂ ਨੇ ਸਹਿਜੇ ਹੀ ਉਨ੍ਹਾਂ ਨੂੰ ਆਪਣਾ ਆਗੂ ਮੰਨ ਲਿਆ।

ਜਦ ਕੈਨੇਡਾ ਤੋਂ ਭਾਈ ਸੰਤੋਖ ਸਿੰਘ ਅਮਰੀਕਾ ਆ ਗਏ ਤਾਂ ਜਲਦੀ ਹੀ ਉਨ੍ਹਾਂ ਨੇ ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਬਾਬਾ ਵਿਸਾਖਾ ਸਿੰਘ ਦਦੇਹਰ ਨਾਲ ਮਿਲ ਕੇ ਗ਼ਦਰ ਪਾਰਟੀ ਤੇ ਗ਼ਦਰ ਪਰਚੇ ਦੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ। ਸਾਮਰਾਜੀ ਸ਼ਕਤੀਆਂ ਵਿਰੁੱਧ ਸਪੱਸ਼ਟ ਪੈਂਤੜੇ, ਆਜ਼ਾਦੀ ਪ੍ਰਾਪਤੀ ਲਈ ਸੁਹਿਰਦ ਤੜਪ ਤੇ ਲੋਕ ਭਲਾਈ ਦੀ ਪ੍ਰਬਲ ਭਾਵਨਾ ਵਾਲਾ ਇਹ ਦੇਸ਼ ਭਗਤ ਜਿਥੇ ਬਰਤਾਨਵੀ ਖੁਫ਼ੀਆ ਏਜੰਸੀਆਂ ਲਈ ‘ਮਧਰੇ ਕੱਦ, ਤਿੱਖੇ ਨਕਸ਼ਾਂ ਤੇ ਤਿੱਖੀ ਬਰੀਕ ਆਵਾਜ਼ ਵਾਲਾ ਚਤੁਰ ਤੇ ਖਤਰਨਾਕ ਵਿਅਕਤੀ ਸੀ’ ਉਥੇ ਆਪਣੇ ਸਾਥੀ ਦੇਸ਼ ਭਗਤਾਂ ਦੀ ਨਜ਼ਰ ਵਿਚ ‘ਕਮਾਲ ਦੀ ਸੂਝ-ਸਿਆਣਪ ਦਾ ਮਾਲਕ, ਈਮਾਨਦਾਰ ਤੇ ਪੇਚੀਦਾ ਮਸਲਿਆਂ ਬਾਰੇ ਤੁਰੰਤ ਅਤੇ ਦਰੁਸਤ ਫੈਸਲੇ ਲੈ ਸਕਣ ਵਾਲਾ ਮਹਾਨ ਬੁੱਧੀਮਾਨ ਆਗੂ ਸੀ।’

ਹਿੰਦੋਸਤਾਨ ਵਿਚ ਗ਼ਦਰ ਕਰਨ ਦੇ ਮਕਸਦ ਨਾਲ ਪਾਰਟੀ ਨੇ ਭਾਈ ਸਾਹਿਬ ਨੂੰ ਸਿੰਘਾਪੁਰ ਸਿਆਮ ਮਲਾਇਆ ਤੇ ਬਰਮਾ ਦੀਆਂ ਪਾਰਟੀ ਦੀਆਂ ਸ਼ਾਖਾਵਾਂ ਦਾ ਚਾਰਜ ਸੌਂਪ ਦਿੱਤਾ। ਸਤੰਬਰ 1914 ਦੇ ਕਰੀਬ ਉਹ ਸਿੰਘਾਈ ਪਹੁੰਚੇ। ਸਿਆਮ ਵਿਚ ਗ਼ਦਰ ਪਾਰਟੀ ਲਈ ਭਾਈ ਸਾਹਿਬ ਨੇ ਸੋਹਨ ਲਾਲ ਪਾਠਕ ਤੇ ਆਤਮਾ ਰਾਮ ਨਾਲ ਕੰਮ ਕੀਤਾ। ਇਥੇ ਸਰਕਾਰੀ ਚੌਕਸੀ ਵਿਚ ਬਹੁਤੇ ਇਨਕਲਾਬੀ ਫਸ ਗਏ ਪਰ ਭਾਈ ਸੰਤੋਖ ਸਿੰਘ ਕਿਸੇ ਤਰ੍ਹਾਂ ਅਮਰੀਕਾ ਵਾਪਸ ਪਰਤਣ ਵਿਚ ਸਫਲ ਹੋ ਗਏ।

ਅਮਰੀਕਾ ਵਿਖੇ ਭਾਈ ਸਾਹਿਬ ਨੇ ਪਾਰਟੀ ਨਵੇਂ ਸਿਰਿਓਂ ਗਠਿਤ ਕਰਨੀ ਸ਼ੁਰੂ ਕੀਤੀ ਪਰ ਇਨ੍ਹਾਂ ਨੂੰ ਗ਼ਦਰ ਲਈ ਚਲੇ ਮੁਕੱਦਮੇ ਵਿਚ 21 ਮਹੀਨੇ ਲਈ ਜੇਲ੍ਹ ਜਾਣਾ ਪਿਆ। ਰਿਹਾਈ ਪਿਛੋਂ ਭਾਈ ਸੰਤੋਖ ਸਿੰਘ ਨੇ ਆਪਣੇ ਸਾਥੀਆਂ ਨਾਲ ਪਾਰਟੀ ਦੇ ਹੈਡਕੁਆਰਟਰ ਯੁਗਾਂਤਰ ਆਸ਼ਰਮ (ਗ਼ਦਰ ਆਸ਼ਰਮ) ਵਿਚ ਰਹਿ ਕੇ ਪਾਰਟੀ ਨੂੰ ਮੁੜ ਜਥੇਬੰਦ ਕੀਤਾ।

ਨਵੰਬਰ 1922 ਵਿਚ ਉਹ ਮਾਸਕੋ ਪਹੁੰਚ ਗਏ ਤੇ ਕਾਮਰੇਡ ਲੈਨਿਨ ਦੀ ਕਾਰਜਸ਼ੈਲੀ ਨੂੰ ਨੇੜਿਓਂ ਤੱਕਿਆ। ਇਥੇ ਉਨ੍ਹਾਂ ਨੇ ਕਮਿਊਨਿਸਟ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿਚ ਹਿੱਸਾ ਲਿਆ। ਰੂਸ ਤੋਂ ਉਹ ਭਾਈ ਰਤਨ ਸਿੰਘ (ਰਾਏਪੁਰ ਡੱਬਾ) ਨਾਲ ਭਾਰਤ ਵਿਚ ਪਰਚਾ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਵਾਪਸ ਪਰਤੇ। ਪਰ ਅਫਗਾਨਿਸਤਾਨ ਤੋਂ
ਹਿੰਦੋਸਤਾਨ ਪ੍ਰਵੇਸ਼ ਕਰਦੇ ਸਮੇਂ ਹੀ ਬਰਤਾਨਵੀ ਪੁਲਿਸ ਦੇ ਹੱਥ ਆ ਗਏ। ਗਿ੍ਰਫਤਾਰੀ ਉਪਰੰਤ ਭਾਈ ਸਾਹਿਬ ਕਾਫੀ ਸਮਾਂ ਪਿੰਡ ਵਿਚ ਨਜ਼ਰਬੰਦ ਰਹੇ।

ਇਸ ਉਪਰੰਤ ਉਨ੍ਹਾਂ ਨੇ ਭਾਗ ਸਿੰਘ ਕੈਨੇਡੀਅਨ ਤੇ ਬਾਬਾ ਕਰਮ ਸਿੰਘ ਚੀਮਾ ਦੀ ਮਦਦ ਨਾਲ ਫਰਵਰੀ 1926 ਵਿਚ ਅਗਾਂਹਵਧੂ ਪਰਚਾ ‘ਕਿਰਤੀ’ ਕੱਢਿਆ ਜਿਸ ਨੇ ਅਗਾਂਹਵਧੂ ਪੰਜਾਬੀ ਪੱਤਰਕਾਰੀ ਨੂੰ ਪਹਿਲੀ ਵਾਰ ਇਕ ਵੱਡਾ ਮੰਚ ਮੁਹੱਈਆ ਕੀਤਾ।

ਜ਼ਿਆਦਾ ਮਿਹਨਤ, ਮਾੜੀ ਖੁਰਾਕ ਤੇ ਪੁਲਿਸ ਦੇ ਅਣ-ਮਨੁੱਖੀ ਵਿਹਾਰ ਕਾਰਨ ਉਹ ਟੀ.ਬੀ. ਦਾ ਸ਼ਿਕਾਰ ਹੋ ਗਏ ਅਤੇ ਅੰਤ 19 ਮਈ 1927 ਨੂੰ ਉਹ ਕਿਰਤੀ ਦੇ ਦਫਤਰ ਅੰਮ੍ਰਿਤਸਰ ਵਿਖੇ ਸਦੀਵੀ ਵਿਛੋੜਾ ਦੇ ਗਏ। ਭਾਈ ਸਾਹਿਬ ਦੀ ਜੱਦੋ-ਜਹਿਦ ਭਰੀ ਜ਼ਿੰਦਗੀ, ਬੀਮਾਰੀ ਨਾਲ ਚੱਲੇ ਲੰਮੇ ਸੰਘਰਸ਼ ਕਾਰਨ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਦੀ ਮੌਤ ਨੂੰ ਤਿਲ ਤਿਲ ਕਰਕੇ ਹੋਈ ਸ਼ਹਾਦਤ ਦਾ ਨਾਂ ਦਿੰਦਿਆਂ ਉਨ੍ਹਾਂ ਨੂੰ ਸ਼ਹੀਦ ਦਾ ਖਿਤਾਬ ਪ੍ਰਦਾਨ ਕੀਤਾ।

ਅਸੀਂ ਅੱਜ ਇਸ ਮਹਾਨ ਗ਼ਦਰੀ ਆਗੂ ਤੇ ਚਿੰਤਕ ਨੂੰ ਉਨ੍ਹਾਂ ਦੀ ਬਰਸੀ ਤੇ ਅਵਸਰ ’ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।

ਪ੍ਰੋ. ਗੋਪਾਲ ਸਿੰਘ ਬੁੱਟਰ
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...