- Advertisement -
ਅੱਜ-ਨਾਮਾ
ਭਖ ਪਿਆ ਮੁੱਦਾ ਲਖੀਮਪੁਰ ਕੇਸ ਵਾਲਾ,
ਭਾਜਪਾ ਅੰਦਰ ਵੀ ਪਈ ਆ ਖੱਪ ਬੇਲੀ।
ਮੇਨਕਾ ਗਾਂਧੀ ਦਾ ਮੁੰਡਾ ਸੀ ਬੋਲਿਆ ਤਾਂ,
ਲੜਿਆ ਲੀਡਰਾਂ ਕਈਆਂ ਨੂੰ ਸੱਪ ਬੇਲੀ।
ਉਹਨੂੰ ਘੂਰਿਆ ਕਹਿੰਦੇ ਸੀ ਲੀਡਰਾਂ ਨੇ,
ਮਸਲਾ ਹੋਇਆ ਨਾ ਫੇਰ ਹੈ ਠੱਪ ਬੇਲੀ।
ਬੋਲਣ ਹੋਰ ਵੀ ਲੱਗੇ ਹਨ ਕਈ ਲੀਡਰ,
ਕਿਹੜੇ ਕਿਹੜੇ ਨੂੰ ਸਕਣਗੇ ਨੱਪ ਬੇਲੀ।
ਵਿਗੜੇ ਲੀਡਰ ਤੇ ਕਾਕੇ ਆ ਲੀਡਰਾਂ ਦੇ,
ਹਰ ਇੱਕ ਪਾਰਟੀ ਦਾ ਇਹੋ ਹਾਲ ਬੇਲੀ।
ਕਿਵੇਂ ਕਾਕਿਆਂ ਦੀ ਧਾੜ ਸੁਧਰ ਸਕਦੀ,
ਪਾਰਟੀ ਲੈਂਦੀ ਜਦ ਪਾਪ ਸੰਭਾਲ ਬੇਲੀ।
-ਤੀਸ ਮਾਰ ਖਾਂ
ਅਕਤੂਬਰ 12, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -